ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 14 ਸਤੰਬਰ
ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵ ਵਰਤ ਨੇ ਅੱਜ ਇੱਥੇ ਕਿਹਾ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜਨ ਦੇ ਟੀਚੇ ਨੂੰ ਕੇਂਦਰ ਤੇ ਸੂਬਾ ਸਰਕਾਰ ਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਉਣ ਦਾ ਕੰਮ ਰਹੀਆਂ ਹਨ। ਦੇਸ਼ ਦੇ ਕਿਸਾਨਾਂ ਨੂੰ ਪ੍ਰਕ੍ਰਿਤਿਕ ਖੇਤੀ ਵੱਲ ਮੋੜਨਾ ਬਹੁਤ ਹੀ ਜ਼ਰੂਰੀ ਹੈ । ਇਸ ਨਾਲ ਕਿਸਾਨਾਂ ਦੀ ਲਾਗਤ ਘੱਟ ਆਏਗੀ ਤੇ ਆਮਦਨ ਪਹਿਲੇ ਸਾਲ ਤੋਂ ਹੀ ਵਧਣੀ ਸ਼ੁਰੂ ਹੋ ਜਾਏਗੀ। ਜਦ ਲੋਕਾਂ ਨੂੰ ਕੁਦਰਤੀ ਖੇਤੀ ਦੇ ਉਤਪਾਦ ਮਿਲਣਗੇ ਤਾਂ ਕੈਂਸਰ ਜਿਹੀਆਂ ਕਈ ਬੀਮਾਰੀਆਂ ਤੋਂ ਨਿਜਾਤ ਮਿਲੇਗੀ। ਰਾਜਪਾਲ ਅਚਾਰੀਆ ਦੇਵ ਵਰਤ ਗੁਰੂਕੁਲ ਕੁਰੂਕਸ਼ੇਤਰ ਖੇਤਰ ਵਿੱਚ ਅੱਜ ਮੀਡੀਆ ਨਾਲ ਗਲਬਾਤ ਕਰ ਰਹੇ ਸਨ। ਉਨਾਂ ਕਿਹਾ ਕਿ ਕੁਦਰਤੀ ਖੇਤੀ ਨੂੰ ਲੈ ਕੇ 15 ਤੇ 16 ਸਤੰਬਰ ਨੂੰ ਗੁਰੂਕੁਲ ਵਿਚ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਇਸ ਵਿਚ ਕੇਂਦਰੀ ਰਾਜ ਖੇਤੀ ਮੰਤਰੀ ਕੈਲਾਸ਼ ਚੌਧਰੀ , ਆਈਸੀਏ ਦੇ ਮਹਾਂ ਨਿਦੇਸ਼ਕ, ਕੇਂਦਰੀ ਖੇਤੀ ਸਕੱਤਰ ਤੋਂ ਇਲਾਵਾ ਵੱਖ ਵੱਖ ਖੇਤੀ ਯੂਨੀਵਰਸਿਟੀਆਂ ਦੇ ਕੁਲਪਤੀ , ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ, ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਭਾਈ ਪਟੇਲ, ਖੇਤੀ ਮੰਤਰੀ ਜੇਪੀ ਦਲਾਲ, ਰਾਘਵ ਪਾਈ ਪਟੇਲ ਤੇ ਦੋਹਾਂ ਸੂਬਿਆਂ ਦੇ ਖੇਤੀ ਵਿਭਾਗ ਦੇ ਉੱਚ ਅਧਿਕਾਰੀ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕੁਦਰਤੀ ਖੇਤੀ ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ। ਇਸ ਨੂੰ ਲੈ ਕੇ ਗੁਰੂਕੁਲ ਵਿਚ ਕੰਮ ਹੋ ਰਿਹਾ ਹੈ। ਸਰਕਾਰ ਦੇ ਸਹਿਯੋਗ ਨਾਲ ਗੁਰੂਕੁਲ ਵਿਚ ਕਿਸਾਨਾਂ ਨੂੰ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਪ੍ਰਸ਼ਾਸਨ ਦੇ ਅਧਿਕਾਰੀ ਤੇ ਪੁਲੀਸ ਅਫ਼ਸਰ ਹਾਜ਼ਰ ਸਨ।