ਧਰਮਾਪੁਰੀ (ਤਾਮਿਲ ਨਾਡੂ), 12 ਦਸੰਬਰ
ਇਥੋਂ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਐੱਮਬੀਬੀਐੱਸ (ਦੂਜਾ ਸਾਲ) ਦੇ ਵਿਦਿਆਰਥੀ ਨਾਲ ਚਾਰ ਸੀਨੀਅਰ ਵਿਦਿਆਰਥੀਆਂ ਵੱਲੋਂ ਰੈਗਿੰਗ ਕੀਤੀ ਗਈ। ਇਸ ਕਾਰਨ ਪੀੜਤ ਵਿਦਿਆਰਥੀ ਸਦਮੇ ਵਿੱਚ ਆ ਗਿਆ ਤੇ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮੈਡੀਕਲ ਅਥਾਰਿਟੀ ਅਨੁਸਾਰ ਵਿਦਿਆਰਥੀ ਦੀ ਕਲਾਈ ਦੇ ਹੋਏ ਜ਼ਖ਼ਮ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਧਰਮਾਪੁਰੀ ਸਰਕਾਰੀ ਮੈਡੀਕਲ ਕਾਲਜ ਨੇ ਇਸ ਕੇਸ ਦੀ ਜਾਂਚ ਲਈ ਪੈਨਲ ਬਣਾਇਆ ਸੀ ਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਰੈਗਿੰਗ ਦੀ ਘਟਨਾ ਸਚਮੁੱਚ ਵਾਪਰੀ ਹੈ। ਇਸ ਮਗਰੋਂ ਚਾਰੋਂ ਸੀਨੀਅਰ ਵਿਦਿਆਰਥੀਆਂ ਨੂੰ ਕਾਲਜ ਤੋਂ ਮੁਅੱਤਲ ਕਰ ਦਿੱਤਾ ਗਿਆ ਤੇ ਉਨ੍ਹਾਂ ਦੇ ਖ਼ਿਲਾਫ਼ ਪੁਲੀਸ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਪੁਲੀਸ ਨੇ ਇਨ੍ਹਾਂ ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।- ਪੀਟੀਆਈ