ਰਾਜਪੁਰਾ: ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਨਿਊ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ। ਇਸ ਮੌਕੇ ਸੂਬੇ ਦੀ ਕਾਰਜਕਾਰਨੀ ਦਾ ਗਠਨ ਕੀਤਾ ਗਿਆ ਅਤੇ ਵਿਧਾਇਕਾ ਮਿੱਤਲ ਨੇ ਮਿਲਰ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਵਿਧਾਇਕਾ ਮਿੱਤਲ ਨੇ ਕਿਹਾ ਕਿ ਸਾਲ 2022-23 ਦੀ ਮਿਲਿੰਗ ਯੋਜਨਾ ਨੂੰ ਬਹੁਤ ਸੁਚਾਰੂ ਢੰਗ ਨਾਲ ਲਾਗੂ ਕਰਵਾਇਆ ਜਾਵੇਗਾ। ਇਸ ਦੌਰਾਨ ਮਿਲਰਜ਼ ਨੂੰ ਜੋ ਕੋਈ ਵੀ ਸਮੱਸਿਆ ਆਵੇਗੀ ਉਸ ਦਾ ਹੱਲ ਕਰਵਾਇਆ ਜਾਵੇਗਾ। ਹਰੇਕ ਜ਼ਿਲ੍ਹੇ ਵਿਚ ਬਹੁਤ ਜਲਦੀ ਨਿਰਪੱਕ ਅਤੇ ਲੋਕਤੰਤਰੀ ਰੂਪ ਨਾਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾਣਗੇ, ਜੋ ਕਿ ਹਰ ਸੈਂਟਰ ਦੇ ਕੰਮ ਕਾਰ ਅਤੇ ਮਸਲੇ ਹੱਲ ਕਰਨ ਲਈ ਜ਼ਿੰਮੇਵਾਰ ਬਣਾਏ ਜਾਣਗੇ। ਇਸ ਮੌਕੇ ਤੇ ਰਮਨ ਮਿੱਤਲ, ਰਮਨ ਜਿੰਦਲ, ਅੰਕੁਰ ਗੁਪਤਾ, ਸੁਰਿੰਦਰ ਗਰਗ, ਰਤਨ ਗਰਗ, ਯਸ਼ ਗਿਦੜਬਾਹਾ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ