ਪਟਿਆਲਾ: ਇੱਥੇ 22 ਨੰਬਰ ਰੇਲਵੇ ਫਾਟਕ ਖੇਤਰ ’ਚ ਸਥਿਤ ਜੱਗੀ ਸਵੀਟਸ ਨਾਮੀਂ ਫਰਮ ਨਾਲ ਇੱਥੋਂ ਦੇ ਹੀ ਤਿੰਨ ਮੁਲਾਜ਼ਮਾਂ ਵੱਲੋਂ ਧੋਖਾਧੜੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਫਰਮ ਦੇ ਮਾਲਕ ਦਾ ਕਹਿਣਾ ਸੀ ਕਿ ਇਹ ਮੁਲਾਜ਼ਮ ਉਸ ਦੀ ਦੁਕਾਨ ’ਤੇ 4 ਸਾਲਾਂ ਤੋਂ ਨੌਕਰੀ ਕਰ ਰਹੇ ਸਨ ਜਿਸ ਦੌਰਾਨ ਨਟਵਰ ਕੁਮਾਰ ਤੇ ਲਵਪ੍ਰੀਤ ਸਿੰਘ ਬਤੌਰ ਕੈਸ਼ੀਅਰ ਅਤੇ ਪ੍ਰਿੰਸ ਸੂਦ ਕਾਊਂਟਰ ’ਤੇ ਕੰਮ ਕਰਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਆਪਸ ਵਿੱਚ ਮਿਲੀਭੁਗਤ ਕਰ ਕੇ ਅਸਲੀ ਪਰਚੀ ਦੀ ਬਜਾਇ ਆਪਣੇ ਵੱਲੋਂ ਤਿਆਰ ਕੀਤੀਆਂ ਜਾਅਲੀ ਪਰਚੀਆਂ ਗਾਹਕਾਂ ਨੂੰ ਦੇ ਕੇ ਪੈਸੇ ਲੈ ਲੈਂਦੇ ਸਨ। ਪੁਲੀਸ ਨੇ ਨਟਵਰ ਕੁਮਾਰ ਵਾਸੀ ਮੋਤੀਹਾਰ ਬਿਹਾਰ, ਲਵਪ੍ਰੀਤ ਸਿੰਘ ਕੁਮਾਰ ਤੇ ਪ੍ਰਿੰਸ ਸੂਦ ਵਾਸੀਆਨ ਪਟਿਆਲਾ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਕੇਸ ਦਰਜ ਕਰ ਲਿਆ ਹੈ। -ਖੇਤਰੀ ਪ੍ਰਤੀਨਿਧ