ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 26 ਅਪਰੈਲ
ਜਾਗਦਾ ਪੰਜਾਬ ਮਿਸ਼ਨ ਦੇ ਆਗੂ, ਪੰਜਾਬੀ ਫ਼ਿਲਮ ਅਦਾਕਾਰ ਤੇ ਗਾਇਕ ਪਰਮਜੀਤ ਸਿੰਘ ਸਿੱਧੂ ਨੇ ਪਿੰਡ ਛਾਜਲੀ ਵਿਖੇ ਆਰਥਿਕ ਤੰਗੀ ਤੇ ਇਲਾਜ ਦੀ ਘਾਟ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਏ ਮਜ਼ਦੂਰ ਬਲਜੀਤ ਸਿੰਘ ਦੇ ਸ਼ਰਧਾਂਜਲੀ ਸਮਾਗਮ ਉਪਰੰਤ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਦੱਸਿਆ ਕਿ ਬਲਜੀਤ ਸਿੰਘ ਦੇ ਤਿੰਨੇ ਮਾਸੂਮ ਬੱਚਿਆਂ ਦੀ ਸਮੁੱਚੀ ਪੜ੍ਹਾਈ ਦਾ ਖਰਚਾ ਦਸਵੀਂ ਜਮਾਤ ਤੱਕ ਜੀਐਮ ਮਾਡਲ ਹਾਈ ਸਕੂਲ ਛਾਜਲੀ ਵੱਲੋਂ ਅਤੇ ਦਸਵੀਂ ਤੋਂ ਬਾਅਦ ਅਗਰੇਲੀ ਪੜ੍ਹਾਈ ਦਾ ਖਰਚਾ ‘ਜਾਗਦਾ ਪੰਜਾਬ ਮਿਸ਼ਨ’ ਵੱਲੋਂ ਚੁੱਕਿਆ ਜਾਵੇਗਾ ਅਤੇ ਪਰਿਵਾਰ ਨੂੰ ਹੋਰ ਵੀ ਸਹੂਲਤਾਂ ਦਿਵਾਉਣ ਦਾ ਭਰੋਸਾ ਦਿੱਤਾ। ਇਸ ਮੋਕੇ ‘ਜਾਗਦਾ ਪੰਜਾਬ ਮਿਸ਼ਨ’ ਵੱਲੋਂ ਜੀਐਮਮਾਡਲ ਸਕੂਲ ਛਾਜਲੀ ਦੇ ਚੇਅਰਮੈਨ ਸੁਰਿੰਦਰ ਸਿੰਘ ਮਾਨ, ਡਾ: ਜਗਦੇਵ ਸਿੰਘ,ਜਸਵੀਰ ਸਿੰਘ ਲਾਡੀ, ਹਰਿੰਦਰ ਸਿੰਘ, ਚਰਨਜੀਤ ਸਿੰਘ, ਅਮਰਜੀਤ ਸਿੰਘ, ਐਡਵੋਕੇਟ ਮਨਪ੍ਰੀਤ ਸਿੰਘ ਨਮੋਲ, ਮਨਪ੍ਰੀਤ ਸਿੰਘ ਨੀਲੋਵਾਲ, ਮਨਿੰਦਰ ਸਿੰਘ ਲਖਮੀਰਵਾਲਾ ਹਾਜ਼ਰ ਸਨ।