ਚੰਡੀਗੜ੍ਹ: ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀਬੀਐੱਮਬੀ) ਨੂੰ ਸਾਲ 2021-22 ਦੌਰਾਨ ਰਾਜ ਭਾਸ਼ਾ ਨੀਤੀ ਲਾਗੂ ਕਰਨ ਸਬੰਧੀ ਨਿਭਾਈ ਭੂਮਿਕਾ ਲਈ ਰਾਜ ਭਾਸ਼ਾ ਕੀਰਤੀ ਪੁਰਸਕਾਰ ਦਿੱਤਾ ਗਿਆ ਹੈ। ਬੀਬੀਬੀਐੱਮਬੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਹਿੰਦੀ ਦਿਵਸ ਮੌਕੇ ਸੂਰਤ (ਗੁਜਰਾਤ) ਵਿੱਚ ਕਰਵਾਏ ਭਾਰਤੀ ਰਾਜ ਭਾਸ਼ਾ ਸੰਮੇਲਨ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਬੀਬੀਐੱਮਬੀ ਦੇ ਜੁਆਇੰਟ ਸਕੱਤਰ ਤੇ ਲੋਕ ਸੰਪਰਕ ਅਧਿਕਾਰੀ ਰਾਹੁਲ ਕਾਂਸਲ ਨੂੰ ਪਹਿਲਾ ਰਾਜਭਾਸ਼ਾ ਕੀਰਤੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਬੀਬੀਐੱਮਬੀ ਦੇ ਪ੍ਰਧਾਨ ਸ੍ਰੀ ਸੰਜੈ ਸ੍ਰੀਵਾਸਤਵ ਨੇ ਬੋਰਡ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ। -ਟਨਸ