ਗਵਾਂਗਜੂ: ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਅੱਜ ਇੱਥੇ ਵਿਸ਼ਵ ਕੱਪ ਦੇ ਦੂਜੇ ਪੜਾਅ ਦੇ ਰਿਕਰਵ ਮੁਕਾਬਲੇ ਵਿੱਚ ਕਾਂਸੇ ਦਾ ਤਗਮਾ ਜਿੱਤ ਲਿਆ ਹੈ। ਭਾਰਤੀ ਪੁਰਸ਼ ਟੀਮ ਨੂੰ ਕੁਆਰਟਰ ਫਾਈਨਲ ਵਿੱਚ ਫਰਾਂਸ ਦੀ ਟੀਮ ਤੋਂ ਹਾਰ ਝੱਲਣੀ ਪਈ ਪਰ ਰਿੱਧੀ ਫੋਰ, ਕਮੋਲਿਕਾ ਬਾਰੀ ਅਤੇ ਅੰਕਿਤਾ ਭਗਤ ਦੀ ਟੀਮ ਨੇ ਚੀਨੀ ਤਾਈਪੇ ਨੂੰ ਇੱਕਪਾਸੜ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਭਾਰਤੀ ਮਹਿਲਾ ਟੀਮ ਸੈਮੀਫਾਈਨਲ ਵਿੱਚ ਕੋਰੀਆ ਤੋਂ 2-6 ਨਾਲ ਹਾਰੀ। ਇਸ ਤੋਂ ਪਹਿਲਾਂ ਤਰੁਣਦੀਪ ਰਾਏ, ਜਯੰਤਾ ਤਾਲੁਕਦਾਰ ਅਤੇ ਨੀਰਜ ਚੌਹਾਨ ਦੀ ਤਿਕੜੀ ਨੂੰ ਫਰਾਂਸ ਨੇ 2-6 ਨਾਲ ਹਰਾਇਆ। -ਪੀਟੀਆਈ