ਨਵੀਂ ਦਿੱਲੀ, 21 ਮਈ
ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਬਲੈਕ ਫੰਗਸ ਕਾਰਨ ਬਣਨ ਵਾਲੇ ਰੋਕ ਮਿਊਕਰਮਾਇਕੋਸਿਸ ਦੇ ਇਲਾਜ ’ਚ ਕੰਮ ਆਉਣ ਵਾਲੀ ਦਵਾਈ ‘ਐਂਫੋਟੈਰੀਸਿਨ-ਬੀ’ ਦੇ ਉਤਪਾਦਨ ਲਈ ਪੰਜ ਹੋਰ ਕੰਪਨੀਆਂ ਨੂੰ ਲਾਇਸੈਂਸ ਦਿੱਤਾ ਗਿਆ ਹੈ ਅਤੇ ਜੁਲਾਈ ਤੋਂ ਹਰ ਮਹੀਨੇ ਇਸ ਦਵਾਈ ਦੀਆਂ 1.11 ਲੱਖ ਸ਼ੀਸ਼ੀਆਂ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ।
ਮੰਤਰਾਲੇ ਨੇ ਕਿਹਾ ਫੰਗਸ ਰੋਕੂ ਦਵਾਈ ਦੀ ਘਰੇਲੂ ਉਪਲੱਭਧਤਾ ਤੋਂ ਇਲਾਵਾ ਇਸ ਦਵਾਈ ਦੀ ਦਰਾਮਦ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ ਤੇ ਮਈ ’ਚ ਐਂਫੋਟੈਰੀਸਿਨ-ਬੀ ਦੀਆਂ 3.63 ਲੱਖ ਸ਼ੀਸ਼ੀਆਂ ਦੀ ਦਰਾਮਦ ਕੀਤੀ ਜਾਵੇਗੀ। ਇਸ ਨਾਲ ਦੇਸ਼ ’ਚ ਘਰੇਲੂ ਉਤਪਾਦਨ ਨੂੰ ਮਿਲਾ ਕੇ ਦਵਾਈ ਦੀਆਂ ਕੁੱਲ 5.26,752 ਸ਼ੀਸ਼ੀਆਂ ਮੁਹੱਈਆ ਹੋਣਗੀਆਂ। ਉਨ੍ਹਾਂ ਕਿਹਾ ਕਿ ਜੂਨ ਮਹੀਨੇ ਦਵਾਈਆਂ ਦੀਆਂ ਕੁੱਲ 3.15 ਲੱਖ ਸ਼ੀਸ਼ੀਆਂ ਦਰਾਮਦ ਕੀਤੀਆਂ ਜਾਣਗੀਆਂ। -ਪੀਟੀਆਈ