ਸ੍ਰੀਨਗਰ, 21 ਜੂਨ
ਹਵਾਈ ਜਹਾਜ਼ ਕੰਪਨੀ ਗੋ ਫਸਟ ਨੇ ਅੱਜ ਕਿਹਾ ਕਿ ਸ੍ਰੀਨਗਰ ਅਤੇ ਸ਼ਾਰਜਾਹ ਦਰਮਿਆਨ ਸਿੱਧੀ ਉਡਾਣ ਅਗਲੇ ਹਫ਼ਤੇ ਤੱਕ ਬਹਾਲ ਹੋ ਜਾਵੇਗੀ। ਏਅਰਲਾਈਨ ਕੰਪਨੀ ਨੇ ਬਿਆਨ ਵਿੱਚ ਕਿਹਾ, ‘‘ਏਅਰਲਾਈਨ ਨੂੰ ਸ੍ਰੀਨਗਰ-ਸ਼ਾਰਜਾਹ-ਸ੍ਰੀਨਗਰ ਰੂਟ ’ਤੇ ਹਫ਼ਤੇ ਵਿੱਚ ਪੰਜ ਉਡਾਣਾਂ ਚਲਾਉਣ ਲਈ ਦੁਵੱਲੇ ਅਧਿਕਾਰ ਹਾਲ ਹੀ ਵਿੱਚ ਪ੍ਰਾਪਤ ਹੋਏ ਹਨ ਅਤੇ ਅੰਤਿਮ ਮਨਜ਼ੂਰੀ ਦੀ ਉਡੀਕ ਹੈ।’’ ਕੰਪਨੀ ਨੇ ਜੰਮੂ ਕਸ਼ਮੀਰ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ 11 ਸਾਲਾਂ ਮਗਰੋਂ ਪਿਛਲੇ ਸਾਲ 23 ਅਕਤੂਬਰ ਨੂੰ ਸ੍ਰੀਨਗਰ-ਸ਼ਾਰਜਾਹ ਲਈ ਉਡਾਣ ਸ਼ੁਰੂ ਕੀਤੀ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਦਾ ਉਦਘਾਟਨ ਕੀਤਾ ਸੀ। -ਪੀਟੀਆਈ