ਨਵੀਂ ਦਿੱਲੀ, 23 ਜੁਲਾਈ
ਰਾਸ਼ਟਰਪਤੀ ਭਵਨ ਨੂੰ ਪਹਿਲੀ ਅਗਸਤ ਤੋਂ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਹ ਮਹਾਮਾਰੀ ਕਾਰਨ ਅਪਰੈਲ ਤੋਂ ਆਮ ਲੋਕਾਂ ਲਈ ਬੰਦ ਸੀ। ਲੋਕ ਹੁਣ ਰਾਸ਼ਟਰਪਤੀ ਭਵਨ ਤੇ ਭਵਨ ਦੇ ਅਜਾਇਬਘਰ ਕੰਪਲੈਕਸ ਨੂੰ ਦੇਖ ਸਕਣਗੇ। ਰਾਸ਼ਟਰਪਤੀ ਭਵਨ ਦਾ ਟੂਰ ਸ਼ਨਿਚਰਵਾਰ ਤੇ ਐਤਵਾਰ ਨੂੰ ਉਪਲੱਬਧ ਹੋਵੇਗਾ ਜਦਕਿ ਅਜਾਇਬਘਰ ਹਫ਼ਤੇ ਵਿਚ ਛੇ ਦਿਨ ਲੋਕਾਂ ਲਈ ਖੁੱਲ੍ਹਾ ਰਹੇਗਾ। ਟੂਰ ਦੇ ਸਲਾਟ ਰਾਸ਼ਟਰਪਤੀ ਸਕੱਤਰੇਤ ਦੀ ਵੈੱਬਸਾਈਟ ਤੋਂ ਬੁੱਕ ਕੀਤੇ ਜਾ ਸਕਦੇ ਹਨ। -ਪੀਟੀਆਈ