ਜੋਧਪੁਰ: ਰਾਜਸਥਾਨ ਹਾਈ ਕੋਰਟ ਨੇ ਅੱਜ ਆਸਾਰਾਮ ਬਾਪੂ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਆਸਾਰਾਮ ਨੇ ਹਰਿਦੁਆਰ ਵਿਚ ਆਯੁਰਵੈਦ ਰਾਹੀਂ ਇਲਾਜ ਲਈ ਅੰਤ੍ਰਿਮ ਜ਼ਮਾਨਤ ਮੰਗੀ ਸੀ। ਜੋਧਪੁਰ ਸਥਿਤ ‘ਏਮਸ’ ਨੇ ਜਬਰ-ਜਨਾਹ ਦੇ ਦੋਸ਼ੀ ਆਸਾਰਾਮ ਦੀ ਮੈਡੀਕਲ ਰਿਪੋਰਟ ਅਦਾਲਤ ਨੂੰ ਦਿੱਤੀ ਸੀ ਜਿੱਥੇ ਉਸ ਦਾ ਕੋਵਿਡ-19 ਲਈ ਇਲਾਜ ਚੱਲ ਰਿਹਾ ਸੀ। ਬੈਂਚ ਨੇ ਜੇਲ੍ਹ ਪ੍ਰਸ਼ਾਸਨ ਨੂੰ ਕਿਹਾ ਕਿ ਆਸਾਰਾਮ ਦਾ ਢੁੱਕਵਾਂ ਇਲਾਜ ਕਰਵਾਇਆ ਜਾਵੇ। -ਪੀਟੀਆਈ