ਪੱਤਰ ਪ੍ਰੇਰਕ
ਚਾਉਕੇ, 20 ਜੂਨ
35ਵੀਂ ਬੀਚ ਨੈਸ਼ਨਲ ਰੱਸਾਕਸ਼ੀ ਚੈਂਪੀਅਨਸ਼ਿਪ ਵਿੱਚ ਫ਼ਤਹਿ ਗਰੁੱਪ ਰਾਮਪੁਰਾ ਦੀਆਂ ਦੋ ਖਿਡਾਰਨਾਂ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ ਗੋਲਡ ਮੈਡਲ ਜਿੱਤਿਆ ਹੈ। ਇਸ ਚੈਂਪੀਅਨਸ਼ਿਪ ਵਿੱਚ 15 ਵੱਖ ਵੱਖ ਰਾਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ, ਜਿਸ ਵਿੱਚੋਂ ਸੈਮੀਫਾਈਨਲ ਵਿੱਚ ਅਰੁਣਾਚਲ ਪ੍ਰਦੇਸ਼ ਅਤੇ ਫਾਈਨਲ ਵਿੱਚ ਹਰਿਆਣਾ ਦੀ ਟੀਮ ਨੂੰ ਹਰਾ ਕੇ ਗੋਲਡ ਮੈਡਲ ਪ੍ਰਾਪਤ ਕੀਤਾ। ਸੰਸਥਾ ਦੇ ਖੇਡ ਵਿਭਾਗ ਦੇ ਮੁਖੀ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਕਾਲਜ ਵਿੱਚ ਬੀਸੀਏ ਫਾਈਨਲ ਦੀ ਵਿਦਿਆਰਥਣ ਅਮਨਦੀਪ ਕੌਰ, ਬੀਏ ਸੈਕਿੰਡ ਦੀ ਹਰਪ੍ਰੀਤ ਕੌਰ ਦੀ ਸਖ਼ਤ ਮਿਹਨਤ ਸਦਕਾ ਹੀ ਉਕਤ ਪ੍ਰਾਪਤੀਆਂ ਸੰਭਵ ਹੋਈਆਂ। ਸੰਸਥਾ ਦੇ ਚੇਅਰਮੈਨ ਐੱਸਐੱਸ ਚੱਠਾ ਨੇ ਇਸ ਇਤਿਹਾਸਕ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕੀਤੀ। ਪ੍ਰਿੰਸੀਪਲ ਡਾ. ਅਮਰਜੀਤ ਸਿੰਘ ਸਿੱਧੂ ਨੇ ਜੇਤੂ ਵਿਦਿਆਰਥੀਆਂ, ਮਾਪਿਆਂ ਤੇ ਖੇਡ ਵਿਭਾਗ ਨੂੰ ਮੁਬਾਰਕਬਾਦ ਦਿੱਤੀ। ਐੱਮਡੀ ਮਨਜੀਤ ਕੌਰ ਚੱਠਾ , ਸਹਾਇਕ ਡਾਇਰੈਕਟਰ ਹਰਪ੍ਰੀਤ ਸ਼ਰਮਾ, ਰਜਿੰਦਰ ਤ੍ਰਿਪਾਠੀ, ਸਮੇਤ ਸਮੂਹ ਸਟਾਫ਼ ਨੇ ਸੰਸਥਾ ਦੀ ਮਾਣਮੱਤੀ ਪ੍ਰਾਪਤੀ ਤੇ ਇਲਾਕਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੱਤੀ।