ਨਵੀਂ ਦਿੱਲੀ, 21 ਮਈ
ਕਰਜ਼ਿਆਂ ਦੀ ਵਸੂਲੀ ਲਈ ਬੈਂਕਾਂ ਨੂੰ ਨਿੱਜੀ ਗਾਰੰਟਰਾਂ ਖ਼ਿਲਾਫ਼ ਕਾਰਵਾਈ ਸਬੰਧੀ ਬੈਂਕਾਂ ਨੂੰ ਇਜਾਜ਼ਤ ਦੇਣ ਵਾਲੇ ਕੇਂਦਰ ਦੇ ਨੋਟੀਫਿਕੇਸ਼ਨ ਦੀ ਵੈਧਤਾ ਨੂੰ ਸੁਪਰੀਮ ਕੋਰਟ ਨੇ ਅੱਜ ਬਹਾਲ ਰੱਖਿਆ ਹੈ। ਦੀਵਾਲੀਆਪਣ ਕੋਡ (ਆਈਬੀਸੀ) ਤਹਿਤ ਕੰਪਨੀ ਨੂੰ ਦਿੱਤੇ ਗਏ ਕਰਜ਼ਿਆਂ ਦੀ ਵਸੂਲੀ ਲਈ ਸਰਕਾਰ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਸਟਿਸ ਐੱਲ ਨਾਗੇਸ਼ਵਰ ਰਾਓ ਅਤੇ ਐੱਸ ਰਵਿੰਦਰ ਭੱਟ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਆਈਬੀਸੀ ਤਹਿਤ ਸਮਝੌਤਾ ਯੋਜਨਾ ਦੀ ਮਨਜ਼ੂਰੀ ਨਾਲ ਬੈਂਕਾਂ ਪ੍ਰਤੀ ਨਿੱਜੀ ਗਾਰੰਟਰਾਂ ਦੀ ਦੇਣਦਾਰੀ ਖ਼ਤਮ ਨਹੀਂ ਹੋ ਜਾਂਦੀ ਹੈ। -ਪੀਟੀਆਈ