ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਸਤੰਬਰ
ਧੰਨ ਧੰਨ ਬਾਬਾ ਵਡਭਾਗ ਸਿੰਘ ਦੇ ਤਪ ਅਸਥਾਨ ਮੌੜੀ ਜ਼ਿਲ੍ਹਾ ਊਨਾ ਦੇ ਪਵਿੱਤਰ ਦਰਸ਼ਨਾਂ ਲਈ ਇੱਕ ਜਥਾ ਜਵਾਹਰ ਨਗਰ ਤੋਂ ਭਗਤ ਜੀਤ ਕੁਮਾਰ ਦੀ ਅਗਵਾਈ ਵਿੱਚ ਰਵਾਨਾ ਕੀਤਾ ਗਿਆ। ਇਸ ਮੌਕੇ ਬੱਸ ਨੂੰ ਝੰਡੀ ਦਿਖਾ ਕੇ ਸੀਨੀਅਰ ਐਡਵੋਕੇਟ ਤੇ ਸਮਾਜ ਸੇਵੀ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਭਾਜਪਾ ਨੇ ਰਵਾਨਾ ਕੀਤਾ। ਐਡਵੋਕੇਟ ਸਿੱਧੂ ਨੇ ਕਿਹਾ ਕਿ ਧਾਰਮਿਕ ਸਥਾਨਾ ਦੀ ਯਾਤਰਾ ਕਰਨ ਨਾਲ ਮਨੁੱਖੀ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਆਪਸੀ ਮੇਲ ਜੋਲ ਵੀ ਵਧਦਾ ਹੈ। ਉਨ੍ਹਾਂ ਡੇਰਾ ਬਾਬਾ ਵਡਭਾਗ ਸਿੰਘ ਜੀ ਜਵਾਹਰ ਨਗਰ ਦੇ ਮੁੱਖ ਸੇਵਾਦਾਰ ਜੀਤ ਕੁਮਾਰ ਭਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜੋ ਸਮਾਜ ਵਿੱਚ ਧਾਰਮਿਕ ਸੇਵਾ ਕੀਤੀ ਜਾ ਰਹੀ ਹੈ ਉਹ ਬਹੁਤ ਸ਼ਲਾਘਾਯੋਗ ਹੈ। ਇਸ ਮੌਕੇ ਰਾਜ ਕੁਮਾਰ ਖਹਿਰਾ, ਅਸ਼ਵਨੀ ਮਹਿਰਾ, ਰਵੀ ਸ਼ਰਮਾ, ਬੌਬੀ ਭਗਤ, ਰਾਜਨ ਭਗਤ ,ਪ੍ਰਮੋਦ ਕੁਮਾਰ, ਰਾਕੇਸ਼ ਆਨੰਦ, ਮੋਨੂੰ ਬਰਾੜ ਅਤੇ ਰੋਹਿਤ ਕੌਸ਼ਲ ਆਦਿ ਵੀ ਮੌਜੂਦ ਸਨ।