ਨਵੀਂ ਦਿੱਲੀ, 20 ਅਪਰੈਲ
ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 2,067 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਸ ਲਾਗ ਤੋਂ ਪੀੜਤਾਂ ਦੀ ਕੁੱਲ ਗਿਣਤੀ 4,30,47,594 ਹੋ ਗਈ ਹੈ। ਇਸ ਸਮੇਂ 12,340 ਕੇਸ ਸਰਗਰਮ ਹਨ। ਇਸ ਲਾਗ ਨੇ ਬੀਤੇ ਇੱਕ ਦਿਨ ਵਿੱਚ 40 ਜਾਨਾਂ ਲੈ ਲਈਆਂ ਹਨ ਅਤੇ ਕਰੋਨਾ ਮ੍ਰਿਤਕਾਂ ਦੀ ਕੁੱਲ ਅੰਕੜਾ 5,22,006 ਹੋ ਗਿਆ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਅੱਠ ਵਜੇ ਤੱਕ ਆਪਣੀ ਵੈੱਬਸਾਈਟ ’ਤੇ ਦਰਜ ਕੀਤੇ ਅੰਕੜਿਆਂ ’ਤੇ ਆਧਾਰਿਤ ਹੈ। ਇਸ ਮਹਾਮਾਰੀ ਤੋਂ ਹੁਣ ਤੱਕ 4,25,13,248 ਲੋਕ ਉਭਰ ਚੁੱਕੇ ਹਨ। ਦੇਸ਼ ਵਿੱਚ ਸਿਹਤਯਾਬੀ ਦਰ 98.76 ਹੋ ਗਈ ਹੈ। ਇਸ ਸਮੇਂ ਕਰੋਨਾ ਦੀ ਰੋਜ਼ਾਨਾ ਪਾਜ਼ੇਟਿਵਿਟੀ ਦਰ 0.49 ਫ਼ੀਸਦੀ ਹੈ। -ਪੀਟੀਆਈ