ਰਾਕੇਸ਼ ਸੈਣੀ
ਨੰਗਲ, 23 ਮਾਰਚ
ਇੱਥੋਂ ਦੇ ਨੇੜਲੇ ਪਿੰਡ ਭਨਾਮ ਵਿੱਚ ਦੁਕਾਨਦਾਨ ਨੇ 73 ਸਾਲਾ ਗੁਆਂਢੀ ਦੁਕਾਨਦਾਰ ਦੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕ ਹੱਤਿਆ ਕਰ ਦਿੱਤੀ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਨੰਗਲ ਮੁਖੀ ਪਵਨ ਚੌਧਰੀ ਨੇ ਦੱਸਿਆ ਕਿ ਪਿੰਡ ਭਨਾਮ ਵਿੱਚ ਬਲਦੇਵ ਸਿੰਘ ਦੁਕਾਨ ਕਰਦਾ ਸੀ। ਇਸ ਦੀ ਦੁਕਾਨ ਦੇ ਸਾਹਮਣੇ ਹੀ ਦੁਕਾਨ ਕਰਨ ਵਾਲੇ ਨਰਿੰਦਰ ਨੇ ਤੇਜ਼ਧਾਰ ਹਮਲਾ ਕਰਕੇ ਇਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਬਲਦੇਵ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਨੰਗਲ ਲਿਆਂਦਾ ਗਿਆ ਪਰ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਸੀ। ਥਾਣਾ ਮੁਖੀ ਨੇ ਦੱਸਿਆ ਕਿ ਨਰਿੰਦਰ ਸਿੰੰਘ ਹਮੇਸ਼ਾਂ ਹੀ ਬਲਦੇਵ ਸਿੰਘ ’ਤੇ ਉਸ ਦੇ ਵਪਾਰ ’ਤੇ ਜਾਦੂ ਟੂਣਾ ਕਰਨ ਦਾ ਸ਼ੱਕ ਕਰਦਾ ਸੀ ਜਿਸ ਕਾਰਨ ਉਸ ਨੇ ਅਜਿਹਾ ਕਾਰਾ ਕੀਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬਲਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ’ਤੇ ਨਰਿੰਦਰ ਸਿੰਘ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।