ਦੋਰਾਹਾ: ਅੱਜ ਇਥੇ ਫੂਲੇ ਸ਼ਾਹ ਅੰਬੇਡਕਰ ਲੋਕ ਮੰਚ ਦੇ ਮੈਬਰਾਂ ਦੀ ਇੱਕਤਰਤਾ ਸੁਖਵਿੰਦਰ ਸਿੰਘ ਅਤੇ ਰਵੀ ਕੁਮਾਰ ਦੀ ਅਗਵਾਈ ਹੇਠ ਹੋਈ। ਜਿਸ ਵਿਚ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 12 ਨਵੰਬਰ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਜੀਵਨੀ ’ਤੇ ਅਧਾਰਿਤ ਨਾਟਕ ਮੇਲਾ ਪਿੰਡ ਦੋਰਾਹਾ ਵਿੱਚ ਕਰਵਾਇਆ ਜਾਵੇਗਾ। ਮੇਲੇ ਵਿਚ ਪ੍ਰਗਤੀ ਕਲਾ ਕੇਂਦਰ ਲਾਂਦੜ੍ਹਾ ਵੱਲੋਂ ਨਾਟਕ ਗੱਲਾਂ ਦਾ ਕੜਾਹ, ਓਪੇਰਾ, ਭੀਮ ਮਹਾਨ, ਰੰਗਲਾ ਪੰਜਾਬ ਕੋਰੀਓਗ੍ਰਾਫੀ, ਨਾਮ ਰੌਸ਼ਨ ਕਰੂੰਗੀ, ਦੋਹੇ ਕਬੀਰ ਜੀ ਆਦਿ ਪੇਸ਼ ਕੀਤੇ ਜਾਣਗੇ। ਸ੍ਰੀ ਕਾਲੀ ਨੇ ਕਿਹਾ ਕਿ ਬਾਬਾ ਸਾਹਿਬ ਨੇ ਸਮਾਜ ਵਿਚੋਂ ਜਾਤੀ ਵਿਵਸਥਾ ਨੂੰ ਖ਼ਤਮ ਕਰਨ ਲਈ ਸੰਘਰਸ਼ ਕੀਤਾ ਪਰ ਅੱਜ ਉਸ ਨੂੰ ਇਕ ਜਾਤੀ ਵਿਸ਼ੇਸ਼ ਦਾ ਲੀਡਰ ਕਹਿ ਕੇ ਉਨ੍ਹਾਂ ਦੀ ਕਾਬਲੀਅਤ ਨਾਲ ਧੋਖਾ ਕੀਤਾ ਜਾ ਰਿਹਾ ਹੈ, ਜਦੋਂ ਕਿ ਗਾਂਧੀ, ਨਹਿਰੂ ਤੇ ਪਟੇਲ ਨੂੰ ਦੇਸ਼ ਦਾ ਲੀਡਰ ਮੰਨਿਆ ਜਾਂਦਾ ਹੈ। -ਪੱਤਰ ਪ੍ਰੇਰਕ