ਇਸਲਾਮਾਬਾਦ, 21 ਮਈ
ਪਾਕਿਸਤਾਨ ਦੇ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ਵਿਚ ਅੱਜ ਫਲਸਤੀਨ ਦੇ ਸਮਰਥਨ ਵਿਚ ਕੀਤੀ ਰੈਲੀ ਮੌਕੇ ਬੰਬ ਧਮਾਕਾ ਹੋ ਗਿਆ ਜਿਸ ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ ਤੇ 13 ਜ਼ਖ਼ਮੀ ਹੋ ਗਏ। ਇਹ ਧਮਾਕਾ ਉਸ ਵੇਲੇ ਹੋਇਆ ਜਦੋਂ ਚਮਨ ਸ਼ਹਿਰ ਵਿਚੋਂ ਰੈਲੀ ਕੱਢੀ ਜਾ ਰਹੀ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਹਾਲੇ ਤਕ ਕਿਸੇ ਵੀ ਜਥੇਬੰਦੀ ਨੇ ਨਹੀਂ ਲਈ ਹੈ।-ਪੀਟੀਆਈ