ਕਾਨਪੁਰ, 15 ਨਵੰਬਰ
ਕਰੋਨਾਵਾਇਰਸ ਦੇ ਇਲਾਜ ਲਈ ਰੂਸ ਵੱਲੋਂ ਤਿਆਰ ਕੀਤੇ ਗਏ ਟੀਕੇ ‘ਸਪੂਤਨਿਕ’ ਦੀ ਪਹਿਲੀ ਖੇਪ ਦੂਜੇ ਤੇ ਤੀਜੇ ਗੇੜ ਦੇ ਮਨੁੱਖੀ ਤਜਰਬੇ ਲਈ ਅਗਲੇ ਹਫ਼ਤੇ ਕਾਨਪੁਰ ਦੇ ਮੈਡੀਕਲ ਕਾਲਜ ਪਹੁੰਚ ਜਾਵੇਗੀ। ਡਾ. ਰੈੱਡੀ ਲੈਬਾਰਟਰੀ ਨੂੰ ਗਣੇਸ਼ ਸ਼ੰਕਰ ਵਿਦਿਆਰਥੀ ਮੈਡੀਕਲ ਕਾਲਜ ਵਿਚ ਟਰਾਇਲ ਲਈ ਡਰੱਗ ਕੰਟਰੋਲਰ ਜਨਰਲ ਨੇ ਮਨਜ਼ੂਰੀ ਦਿੱਤੀ ਹੈ। ਕਾਲਜ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਵੈਕਸੀਨ ਦੇ ਕਲੀਨਿਕਲ ਟਰਾਇਲ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਣਗੇ। ਕਰੀਬ 180 ਜਣੇ ਤਜਰਬੇ ਲਈ ਅੱਗੇ ਆਏ ਹਨ। ਵਾਲੰਟੀਅਰਾਂ ਨੂੰ ਇਕ ਡੋਜ਼ ਦੇਣ ਤੋਂ ਬਾਅਦ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਵੇਗੀ ਤੇ ਅਸਰ ਨੂੰ ਦੇਖਿਆ ਜਾਵੇਗਾ। ਇਸ ਤੋਂ ਬਾਅਦ ਹੋਰ ਡੋਜ਼ ਦੇਣ ਜਾਂ ਨਾ ਦੇਣ ਬਾਰੇ ਫ਼ੈਸਲਾ ਕੀਤਾ ਜਾਵੇਗਾ। ਪ੍ਰਿੰਸੀਪਲ ਆਰ.ਬੀ. ਕਮਲ ਨੇ ਦੱਸਿਆ ਕਿ ਵੈਕਸੀਨ ਦੇ ਅਸਰ ਨੂੰ ਜਾਣਨ ਦੀ ਪ੍ਰਕਿਰਿਆ ਸੱਤ ਮਹੀਨਿਆਂ ਤੱਕ ਚੱਲ ਸਕਦੀ ਹੈ। -ਪੀਟੀਆਈ