ਲਖਵਿੰਦਰ ਸਿੰਘ
ਮਲੋਟ, 21 ਫਰਵਰੀ
ਪਿੰਡ ਕਰਮਗੜ੍ਹ ਤੋਂ ਪਿੰਡ ਡੱਬਵਾਲੀ ਢਾਬ ਨੂੰ ਜਾਣ ਵਾਲੀ ਸੜਕ ’ਤੇ ਸਥਿਤ ਕਰਮਗੜ੍ਹ ਮਾਈਨਰ ਵਿੱਚ ਸਵੇਰੇ ਅਚਾਨਕ ਚਾਰ ਤੋਂ ਪੰਜ ਵਜੇ ਦੇ ਵਿਚਾਲੇ ਲਗਭਗ 20 ਫੁੱਟ ਚੌੜਾ ਪਾੜ ਪੈ ਗਿਆ, ਜਿਸ ਨਾਲ ਕਰੀਬ ਡੇਢ ਸੌ ਏਕੜ ਕਣਕ ਦੀ ਫ਼ਸਲ ਨੁਕਸਾਨੀ ਗਈ। ਮੌਕੇ ’ਤੇ ਮੌਜੂਦ ਕਿਸਾਨਾਂ ਗੁਰਚਰਨ ਸਿੰਘ, ਸਾਬਕਾ ਸਰਪੰਚ ਨਰਿੰਦਰ ਸਿੰਘ ਭੈਲ, ਰਮਨਜੀਤ ਸਿੰਘ, ਗੁਰਜੀਤ ਸਿੰਘ, ਰਾਜ ਕੁਮਾਰ, ਲਾਭਾ ਅਤੇ ਨਾਥਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 6 ਕੁ ਵਜੇ ਪਤਾ ਲੱਗ ਗਿਆ ਸੀ ਤੇ ਉਨ੍ਹਾਂ ਤੁਰੰਤ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਪਰ ਦੁਪਹਿਰ ਦੇ 12 ਵਜੇ ਤੱਕ ਕੋਈ ਨਹੀਂ ਬਹੁੜਿਆ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੇ ਖ਼ੁਦ ਪਹੁੰਚ ਕੇ ਪਾਣੀ ਪਿੱਛੋਂ ਬੰਦ ਕਰਵਾ ਦਿੱਤਾ ਨਹੀਂ ਤਾਂ 12 ਵਜੇ ਤੱਕ ਨਾਲ ਲੱਗਦੇ ਪਿੰਡਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਜਾਣਾ ਸੀ।
ਉਨ੍ਹਾਂ ਕਿਹਾ ਕਿ 12 ਵਜੇ ਤੋਂ ਬਾਅਦ ਵਿਭਾਗ ਵੱਲੋਂ ਬੰਨ੍ਹ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ।