ਸੰਯੁਕਤ ਰਾਸ਼ਟਰ, 15 ਨਵੰਬਰ ਵਿਸ਼ਵ ਭੋਜਨ ਪ੍ਰੋਗਰਾਮ (ਡਬਲਿਊਐੱਫਪੀ) ਦੇ ਮੁਖੀ ਡੇਵਡ ਬੈਸਲੇ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਦੀ ਇਸ ਏਜੰਸੀ ਨੂੰ ਦਿੱਤੇ ਗਏ ਨੋਬੇਲ ਸ਼ਾਂਤੀ ਪੁਰਸਕਾਰ ਨੇ ਏਜੰਸੀ ਨੂੰ ਵਿਸ਼ਵ ਭਰ ਦੇ ਨੇਤਾਵਾਂ ਨੂੰ ਇਹ ਚੇਤਾਵਨੀ ਦੇਣ ਲਈ ਸਮਰਥ ਦਿੱਤਾ ਹੈ ਕਿ ਅਗਲਾ ਸਾਲ ਇਸ ਸਾਲ ਨਾਲੋਂ ਵੀ ਮਾੜਾ ਹੋਵੇਗਾ।ਉਨ੍ਹਾਂ ਕਿਹਾ ਕਿ ਜੇ ਅਰਬਾਂ ਡਾਲਰਾਂ ਦੀ ਸਹਾਇਤਾ ਏਜੰਸੀ ਨੂੰ ਨਾ ਦਿੱਤੀ ਗਈ ਤਾਂ ਭੁੱਖਮਰੀ ਦੇ ਮਾਮਲੇ 2021 ਵਿਚ ਬਹੁਤ ਜ਼ਿਆਦਾ ਵੱਧ ਜਾਣਗੇ।