ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 2 ਦਸੰਬਰ
ਪੰਜਾਬ ਭਾਜਪਾ ਵੱਲੋਂ ਨਵ-ਨਿਯੁਕਤ ਪਾਰਟੀ ਦੇ ਗਊ ਰੱਖਿਆ ਸੈੱਲ ਦੇ ਸੂਬਾ ਪ੍ਰਧਾਨ ਪ੍ਰਦੀਪ ਸਿੰਗਲਾ ਨੇ ਕੈਪਟਨ ਸਰਕਾਰ ਵੱਲੋਂ ਵੱਖ-ਵੱਖ ਸਰੋਤਾਂ ਰਾਹੀਂ ਵਸੂਲੇ ਜਾਂਦੇ ‘ਗਊ ਟੈਕਸ’ ਨੂੰ ਹੋਰਨਾਂ ਕੰਮਾਂ ‘ਤੇ ਵਰਤਣ ਦਾ ਦੋਸ਼ ਲਾਉਂਦਿਆਂ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ। ਸ੍ਰੀ ਸਿੰਗਲਾ ਮੁਤਾਬਿਕ ਸਰਕਾਰ ਗਊ ਸੈੱਸ ਰਾਹੀਂ ਹਰ ਸਾਲ ਕਰੋੜਾਂ ਰੁਪਏ ਉਗਰਾਹੁੰਦੀ ਹੈ, ਪਰ ਇਸ ਦੀ ਸਹੀ ਥਾਂ ਵਰਤੋਂ ਨਾ ਹੋਣ ਕਾਰਨ ਅਣ-ਗਿਣਤ ਗਊਆਂ ਪੰਜਾਬ ਵਿਚ ਭੁੱਖ ਅਤੇ ਇਲਾਜ ਬਗ਼ੈਰ ਮਰ ਰਹੀਆਂ ਹਨ। ਇਹ ਮਾਮਲਾ ਉਨ੍ਹਾਂ ਸਾਬਕਾ ਮੰਤਰੀ ਤੀਕਸ਼ਣ ਸੂਦ ਦੇ ਧਿਆਨ ’ਚ ਲਿਆ ਦਿੱਤਾ ਹੈ।