ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਪੁਲੀਸ ਧਰੂਮਨ ਐੱਚ ਨਿੰਬਾਲੇ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਅਤੇ ਲੋਕਾਂ ਦੀ ਜਾਨਮਾਲ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਜ਼ਿਲ੍ਹਾ ਪੁਲੀਸ ਵਿਖੇ ਆਮ ਲੋਕਾਂ ਲਈ ਅਸਲਾ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਬੀਤੇ ਸਮੇਂ ਅੰਦਰ ਇਹ ਖਬਰਾਂ ਵੇਖਣ ਸੁਣਨ ਨੂੰ ਮਿਲਦੀਆਂ ਸਨ ਕਿ ਲਾਇਸੰਸ ਸ਼ੁਦਾ ਅਸਲਾ ਦੀ ਪੂਰਨ ਸਾਂਭ ਸਾਂਭਾਲ ਅਤੇ ਸਿਖਲਾਈ ਨਾ ਹੋਣ ਦੀ ਵਜ਼ਾ ਕਾਰਨ ਅਕਸਰ ਦੁਖਦਾਈ ਘਟਨਾਵਾਂ ਵਾਪਰ ਜਾਂਦੀਆਂ ਸਨ ਜਾਂ ਸਵੈਰੱਖਿਆ ਲਈ ਹਾਸਿਲ ਕੀਤੇ ਗਏ ਅਸਲੇ ਦੀ ਲੋੜ ਪੈਣ ’ਤੇ ਸਹੀ ਤਰੀਕੇ ਨਾਲ ਵਰਤੋਂ ਨਹੀਂ ਕੀਤੀ ਜਾਂਦੀ। ਇਸ ਕੋਰਸ ਵਿੱਚ ਤਜਰਬੇਕਾਰ ਅਤੇ ਸਿਖਿਅਤ ਪੁਲੀਸ ਅਧਿਕਾਰੀ ਆਮ ਲੋਕਾਂ ਨੂੰ ਅਸਲੇ ਦੀ ਸਾਂਭ ਸੰਭਾਲ ਅਤੇ ਸੁਚੱਜੀ ਵਰਤੋਂ ਸਬੰਧੀ ਸਿਖਲਾਈ ਦੇਣਗੇ। -ਨਿੱਜੀ ਪੱਤਰ ਪ੍ਰੇਰਕ