ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 23 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਪਿੰਡ ਪੱਧਰ ਤੱਕ ਕਿਸਾਨ ਜਥੇਬੰਦੀ ਦੀ ਮਜ਼ਬੂਤੀ ਲਈ ਆਰੰਭੀ ਮੁਹਿੰਮ ਤਹਿਤ ਅੱਜ ਦੋ ਹੋਰ ਪਿੰਡ ਇਕਾਈਆਂ ਦਾ ਗਠਨ ਕੀਤਾ ਗਿਆ। ਪਿੰਡ ਰਾਮਗੜ੍ਹ ਭੁੱਲਰ ਤੇ ਮਲਸੀਹਾਂ ਭਾਈਕੇ ਦੀਆਂ ਇਕਾਈਆਂ ਬਣਾਉਣ ਲਈ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਉਚੇਚੇ ਤੌਰ ‘ਤੇ ਪਹੁੰਚੇ ਹੋਏ ਸਨ। ਉਨ੍ਹਾਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸੰਘਰਸ਼ ਦੀ ਜਿੱਤ ਲਈ ਕਿਸਾਨਾਂ ਦੀ ਏਕਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਕਿਸਾਨ ਧਿਰਾਂ ਵਿੱਚ ਰਹਿੰਦੇ ਹੋਏ ਵੀ ਸਮੂਹ ਕਿਸਾਨਾਂ ਨੂੰ ਸਾਂਝੇ ਮੁੱਦੇ ’ਤੇ ਇਕਜੁੱਟ ਹੋ ਕੇ ਲੜਨਾ ਪਵੇਗਾ ਤਾਂ ਹੀ ਕਿਸਾਨ ਵਿਰੋਧੀ ਫ਼ੈਸਲੇ ਲੈਣ ਤੋਂ ਸਰਕਾਰਾਂ ਨੂੰ ਰੋਕਿਆ ਜਾ ਸਕੇਗਾ। ਇਸ ਸਮੇਂ ਰੁਪਿੰਦਰਜੀਤ ਸਿੰਘ ਪਿੰਡ ਮਲਸੀਹਾਂ ਭਾਈਕੇ ਦੀ ਇਕਾਈ ਦੇ ਪ੍ਰਧਾਨ ਚੁਣੇ ਗਏ। ਜਸਮੇਲ ਸਿੰਘ ਨੂੰ ਮੀਤ ਪ੍ਰਧਾਨ, ਚਰਨਜੀਤ ਸਿੰਘ ਨੂੰ ਖਜ਼ਾਨਚੀ, ਪਰਦੀਪ ਸਿੰਘ ਨੂੰ ਸਕੱਤਰ, ਗੁਰਦੇਵ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ 11 ਮੈਂਬਰੀ ਕਾਰਜਕਾਰਨੀ ਕਮੇਟੀ ਵੀ ਬਣਾਈ ਗਈ। ਇਸੇ ਤਰ੍ਹਾਂ ਰਾਮਗੜ੍ਹ ਭੁੱਲਰ ਪਿੰਡ ਦੀ ਇਕਾਈ ਚੁਣੀ ਗਈ। ਚੋਣ ਕਰਵਾਉਣ ਲਈ ਬਲਾਕ ਪ੍ਰਧਾਨ ਹਰਜੀਤ ਸਿੰਘ ਜਨੇਤਪੁਰਾ, ਕੁਲਵਿੰਦਰ ਸਿੰਘ ਸੋਢੀਵਾਲ, ਬਚਿੱਤਰ ਸਿੰਘ ਜਨੇਤਪੁਰਾ, ਮਨਜੀਤ ਸਿੰਘ, ਕਰਨੈਲ ਸਿੰਘ, ਕੁਲਵਿੰਦਰ ਸਿੰਘ ਗਰੇਵਾਲ, ਮਲਕੀਤ ਸਿੰਘ ਰਾਮਗੜ੍ਹ, ਸੁਖਵਿੰਦਰ ਸਿੰਘ ਰਾਮਗੜ੍ਹ ਭੁੱਲਰ, ਸ਼ਮਸ਼ੇਰ ਸਿੰਘ, ਦਲਬਾਰਾ ਸਿੰਘ ਆਦਿ ਮੌਜੂਦ ਸਨ।