ਨਵੀਂ ਦਿੱਲੀ, 22 ਜੁਲਾਈ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਯੂਪੀਐੱਸਸੀ, ਸਿਵਿਲ ਸੇਵਾਵਾਂ ਪ੍ਰੀਖਿਆ ਦੇ ਉਨ੍ਹਾਂ ਉਮੀਦਵਾਰਾਂ, ਜਿਹੜੇ ਕਰੋਨਾ ਦੇ ਨੇਮਾਂ ਦੇ ਚੱਲਦਿਆਂ ਆਪਣੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਦੇ ਇਕਾਂਤਵਾਸ ਹੋਣ ਕਾਰਨ ਪ੍ਰੀਖਿਆ ’ਚ ਬੈਠਣ ਦਾ ਆਪਣਾ ਆਖਰੀ ਮੌਕਾ ਗੁਆ ਚੁੱਕੇ ਹਨ, ਨੂੰ ਇੱਕ ਹੋਰ ਮੌਕਾ ਦੇਣ ਲਈ ਆਜ਼ਾਦ ਹੈ। ਅਦਾਲਤ ਨੇ ਕਿਹਾ ਕਿ ਅਥਾਰਟੀ ਨੂੰ ਇਸ ਮਾਮਲੇ ਸਬੰਧੀ ਸਾਰੇ ਪੱਖਾਂ ਨੂੰ ਵਿਚਾਰਦਿਆਂ ‘ਖੁੱਲ੍ਹਦਿਲੀ ਵਾਲਾ ਨਜ਼ਰੀਆ’ ਅਪਣਾਉਣਾ ਚਾਹੀਦਾ ਹੈ। -ਪੀਟੀਆਈ