ਪੱਤਰ ਪ੍ਰੇਰਕ
ਲਾਲੜੂ, 2 ਨਵੰਬਰ
ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਅੱਜ ਪਿੰਡ ਸਰਸੀਣੀ ਵਿੱਚ 34 ਬੇਜ਼ਮੀਨੇ ਤੇ ਬੇਘਰੇ ਲਾਭਪਾਤਰੀਆਂ ਅਤੇ ਬਾਕੀ ਪਿੰਡਾਂ ਦੇ 11 ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟਾਂ ਦੇ ਸਰਟੀਫਿਕੇਟ (ਸੰਨਦ) ਵੰਡੇ। ਉਨ੍ਹਾਂ ਨਾਲ ਕਾਂਗਰਸ ਆਗੂ ਦੀਪਇੰਦਰ ਸਿੰਘ ਢਿੱਲੋਂ ਵੀ ਮੌਜੂਦ ਸਨ। ਇਸੇ ਦੌਰਾਨ ਲਾਲੜੂ ਦੇ 237 ਝੁੱਗੀ-ਝੌਂਪੜੀ ਵਾਲਿਆਂ ਨੂੰ ਸੂਬਾ ਸਰਕਾਰ ਦੀ ਝੁੱਗੀ-ਝੌਂਪੜੀ ਵਿਕਾਸ ਯੋਜਨਾ ਬਸੇੇਰਾ ਤਹਿਤ ਮਲਕੀਅਤ ਦੇ ਅਧਿਕਾਰ ਦਿੱਤੇ ਗਏ ਹਨ। ਇਸ ਮੌਕੇ ਏਡੀਸੀ (ਜਰਨਲ) ਡਾ. ਹਿਮਾਂਯੂ ਅਗਰਵਾਲ, ਡੀਡੀਪੀ ਸੁਖਚੈਨ ਸਿੰਘ ਪਾਪੜਾ, ਬੀਡੀਪੀਓ ਪਰਨੀਤ ਕੌਰ ਵੀ ਮੌਜੂਦ ਸਨ।