ਨਵੀਂ ਦਿੱਲੀ: ਮਾਰਕੀਟ ਰੈਗੂਲੇਟਰ ‘ਸੇਬੀ’ ਨੇ ਛੇ ਡਿਫਾਲਟਰ ਵਿਅਕਤੀਆਂ ਤੋਂ 55 ਲੱਖ ਰੁਪਏ ਬਕਾਏ ਦੀ ਵਸੂਲੀ ਲਈ ਉਨ੍ਹਾਂ ਦੇ ਬੈਂਕ ਖਾਤਿਆਂ ਦੇ ਨਾਲ-ਨਾਲ ਸ਼ੇਅਰ ਅਤੇ ਮਿਊਚਲ ਫ਼ੰਡ ਵੀ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਡਿਫਾਲਟਰਾਂ ’ਚ ਅੰਕਿਤ ਰਾਜਿੰਦਰ ਸੰਚਨੀਆ, ਭਾਵੇਸ਼ ਪ੍ਰਕਾਸ਼ ਪੱਬਰੀ, ਪ੍ਰਦੀਪ ਕੁਮਾਰ ਅਗਰਵਾਲ, ਪੂਜਾ ਜਿਨੇਸ਼ ਭੱਟ, ਜਨਕ ਚਿਮਨਲਾਲ ਦਵੇ ਅਤੇ ਕਿਰਨ ਭੀਖੂ ਭਾਨੇਸ ਸ਼ਾਮਲ ਹਨ। ਵਸੂਲੀ ਦੀ ਇਹ ਪ੍ਰਕਿਰਿਆ ਉਕਤ ਵਿਅਕਤੀਆਂ ਵੱਲੋਂ ਜੁਰਮਾਨਾ ਨਾ ਭਰੇ ਜਾਣ ਕਾਰਨ ਸ਼ੁਰੂ ਕੀਤੀ ਗਈ ਹੈ। ਸਾਲ 2018 ਤੇ 2019 ’ਚ ਮਾਰਕੀਟ ਸੁਰੱਖਿਆ ਨਿਯਮਾਂ ਦੀਆਂ ਧਾਰਵਾਂ ਦੀ ਉਲੰਘਣਾ ਕਰਨ ’ਤੇ ਸੇਬੀ ਵੱਲੋਂ ਇਨ੍ਹਾਂ ਨੂੰ ਜੁਰਮਾਨਾ ਲਾਇਆ ਗਿਆ ਸੀ।
-ਪੀਟੀਆਈ