ਨਾਗਪੁਰ, 18 ਮਈ
ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਪਿਛਲੇ ਸਾਲ ਨਾਗਪੁਰ ਸਥਿਤ ਆਰਐੱਸਐੱਸ ਹੈੱਡਕੁਆਰਟਰ ਡਾ. ਹੇਡਗੇਵਾਰ ਸਮ੍ਰਿਤੀ ਭਵਨ ਦੀ ਕਥਿਤ ਰੇਕੀ ਕਰਨ ਦੇ ਮਾਮਲੇ ਵਿੱਚ ਜੰਮੂ-ਕਸ਼ਮੀਰ ਤੋਂ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਸ਼ੇਖ ਨੇ ਨਾਗਪੁਰ ਦੇ ਰੇਸ਼ਮੀਬਾਗ ਇਲਾਕੇ ‘ਚ ਸਥਿਤ ਹੇਡਗੇਵਾਰ ਸਮ੍ਰਿਤੀ ਭਵਨ ਦੀ ਰੇਕੀ ਕੀਤੀ ਸੀ ਅਤੇ ਇਮਾਰਤ ਦੀ ਵੀਡੀਓ ਪਾਕਿਸਤਾਨ ਸਥਿਤ ਆਪਣੇ ਹੈਂਡਲਰ ਨੂੰ ਭੇਜੀ ਸੀ।