ਪੱਤਰ ਪ੍ਰੇਰਕ
ਤਰਨ ਤਾਰਨ, 19 ਜੂਨ
ਸਰਹੱਦੀ ਖੇਤਰ ਦੇ ਪਿੰਡ ਵਾਂ ਤਾਰਾ ਸਿੰਘ ਦੇ ਵਾਸੀ ਵੱਲੋਂ ਪਿੰਡ ਦੀ ਸਾਂਝੀ ਜਗ੍ਹਾ ਵਿੱਚ ਬਣਾਈ ਹੱਡਾ ਰੋੜੀ ਦੀ ਜ਼ਮੀਨ ’ਤੇ ਕਬਜ਼ਾ ਕੀਤਾ ਗਿਆ| ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀਡੀਪੀਓ) ਵਲਟੋਹਾ ਸੰਤੋਖ ਸਿੰਘ ਨੇ ਕੁਝ ਦਿਨ ਪਹਿਲਾਂ ਥਾਣਾ ਖਾਲੜਾ ਦੀ ਪੁਲੀਸ ਨੂੰ ਸ਼ਿਕਾਇਤ ਕੀਤੀ| ਅਧਿਕਾਰੀ ਨੇ ਦੱਸਿਆ ਕਿ ਵਾਂ ਤਾਰਾ ਸਿੰਘ ਪਿੰਡ ਦੇ ਵਾਸੀ ਗੁਰਲਾਲ ਸਿੰਘ ਵਲੋਂ ਪਿੰਡ ਦੀ ਹਦੂਦ ਅੰਦਰ ਬਣਾਈ ਹੱਡਾ ਰੋੜੀ ਦੀ ਜਗ੍ਹਾ ’ਤੇ ਦੋ ਮਹੀਨੇ ਪਹਿਲਾਂ ਕਬਜ਼ਾ ਕੀਤਾ ਗਿਆ| ਹੱਡਾ ਰੋੜੀ ਦੀ ਜਗ੍ਹਾ ’ਤੇ ਮਾਲ ਵਿਭਾਗ ਵਲੋਂ ਨਿਸ਼ਾਨਦੇਹੀ ਕਰਵਾਉਣ ਉਪਰੰਤ ਕੱਚੀਆਂ ਬੁਰਜੀਆਂ ਲਗਾ ਕੇ ਹੱਦਬੰਦੀ ਕਰਨ ਲਈ ਵੱਟ ਵੀ ਪਾਈ ਹੋਈ ਸੀ ਪਰ ਗੁਰਲਾਲ ਸਿੰਘ ਨੇ ਜ਼ਮੀਨ ਟਰੈਕਟਰ ਨਾਲ ਵਾਹ ਕੇ ਆਪਣੇ ਵਿੱਚ ਮਿਲਾ ਲਈ।