ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਗੰਗਾ ਨਦੀ ਦੇ ਕੰਢਿਆਂ ’ਤੇ ਦੱਬੀਆਂ ਲਾਸ਼ਾਂ ਦੇ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੋਦੀ ਦੇ ‘ਸਿਸਟਮ’ ਦਾ ਸਿਰ ਵੀ ਇਸੇ ਰੇਤ ’ਚ ਦੱਬਿਆ ਹੋਇਆ ਹੈ। ਹਿੰਦੀ ਵਿੱਚ ਟਵੀਟ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ,‘ਗੰਗਾ ਨਦੀ ਦੇ ਕੰਢਿਆਂ ’ਤੇ ਹਰ ਲਾਸ਼ ਦੇ ਵਿਖਾਈ ਦੇ ਰਹੇ ਕੱਪੜੇ ਆਖ ਰਹੇ ਹਨ ਕਿ ਮੋਦੀ ਦੇ ਸਿਸਟਮ ਦਾ ਸਿਰ ਵੀ ਇਸੇ ਰੇਤ ਵਿੱਚ ਦੱਬਿਆ ਹੋਇਆ ਹੈ।’ ਉਨ੍ਹਾਂ ਦਾ ਇਹ ਬਿਆਨ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਗੰਗਾ ਨਦੀ ਦੇ ਕੰਢਿਆਂ ’ਤੇ ਲਾਸ਼ਾਂ ਦੱਬੀਆਂ ਹੋਣ ਤੇ ਕਈ ਲਾਸ਼ਾਂ ਨਦੀ ਵਿੱਚ ਤੈਰਦੀਆਂ ਵਿਖਾਈ ਦੇਣ ਮਗਰੋਂ ਆਇਆ ਹੈ। -ਆਈਏਐੱਨਐੱਸ