ਨਿਹਾਲ ਸਿੰਘ ਵਾਲਾ: ਇਥੇ ਪਿੰਡ ਖੋਟੇ ਵਿਚਲੇ ਛੱਪੜ ਵਿੱਚ ਕੀਤੇ ਜਾ ਰਹੇ ਬੋਰ ਨੂੰ ਰੋਕਣ ਲਈ ਸਾਬਕਾ ਐਕਸੀਅਨ ਨਿਰਮਲ ਸਿੰਘ ਦੀ ਅਗਵਾਈ ਹੇਠ ਦਿੱਤਾ ਜਾ ਰਿਹਾ ਧਰਨਾ ਅੱਜ ਚੌਥੇ ਦਿਨ ਵਿੱਚ ਦਾਖਲ ਹੋ ਗਿਆ। ਪਿੰਡ ਦੇ ਪੁਰਾਣੇ ਛੱਪੜ ਨੂੰ ਪੂਰ ਕੇ ਉਸ ਵਿੱਚ ਪੰਚਾਇਤ ਵੱਲੋਂ ਕਰਵਾਏ ਜਾ ਰਹੇ ਬੋਰ ਨੂੰ ਰੋਕਣ ਲਈ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਲ ਨਿਰਮਲ ਸਿੰਘ ਸਾਬਕਾ ਐਕਸੀਅਨ ਤੇ ਹੋਰ ਮੌਜੂਦ ਲੋਕਾਂ ਨੇ ਦੱਸਿਆ ਕਿ ਪੰਚਾਇਤ ਵੱਲੋਂ ਛੱਪੜ ਵਿੱਚ ਪਿੰਡ ਦਾ ਫ਼ਾਲਤੂ ਪਾਣੀ ਪਾਇਆ ਜਾ ਰਿਹਾ ਹੈ। ਪਿੰਡ ਦੀ ਸਰਪੰਚ ਅਮਰਜੀਤ ਕੌਰ ਨੇ ਦੱਸਿਆ ਕਿ ਅਸੀ ਬੋਰ ਪੀਣ ਵਾਲੇ ਪਾਣੀ ਲਈ ਕਰ ਰਹੇ ਹਾਂ ,ਸੀਵਰੇਜ ਬਣਿਆ ਹੋਇਆ ਹੈ। ਛੱਪੜ ਨੂੰ ਪੂਰ ਕੇ ਕ੍ਰਿਕਟ ਗਰਾਉਂਡ ,ਸੈਰ ਗਾਹ ਤੇ ਝੀਲ ਬਣਾਉਣ ਦੀ ਤਜ਼ਵੀਜ ਹੈ। -ਪੱਤਰ ਪ੍ਰੇਰਕ