ਨਵੀਂ ਦਿੱਲੀ, 7 ਜਨਵਰੀ
ਦੱਖਣੀ ਦਿੱਲੀ ਦੇ ਨੇਬ ਸਰਾਏ ਇਲਾਕੇ ਵਿੱਚ ਪਿਤਾ ਨੇ ਪੰਜ ਵਰ੍ਹਿਆਂ ਦੇ ਪੁੱਤਰ ਦੀ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਹੈ। ਬੱਚਾ ਪੜ੍ਹਣ ਦੀ ਬਜਾਏ ਮੋਬਾਈਲ ’ਤੇ ਗੇਮ ਖੇਡ ਰਿਹਾ ਸੀ ਜਿਸ ਕਾਰਨ ਪਿਤਾ ਨੂੰ ਗੁੱਸਾ ਆ ਗਿਆ। ਪੁਲੀਸ ਨੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਨੇਬ ਸਰਾਏ ਥਾਣੇ ਨੂੰ ਮੈਕਸ ਹਸਪਤਾਲ ਸਕੇਤ ਨੇ ਸੂਚਨਾ ਦਿੱਤੀ ਕਿ ਨਰਾਇਣਾ ਅਪਾਰਟਮੈਂਟ ਵਾਸੀ ਗਿਆਨ ਪਾਂਡੇ ਉਰਫ ਉਤਕਰਸ਼ ਨੂੰ ਇਲਾਜ ਲਈ ਲਿਆਂਦਾ ਗਿਆ ਪਰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਇਸੇ ਦੌਰਾਨ ਚਾਲੀਡ ਹੈਲਪਲਾਈਨ ਨੂੰ ਕਿਸੇ ਵਿਅਕਤੀ ਨੇ ਸੂਚਨਾ ਦਿੱਤੀ ਕਿ ਉਤਕਰਸ਼ ਨੂੰ ਉਸ ਦੇ ਪਿਤਾ ਨੇ ਉਸ ਨੂੰ ਕੁੱਟਿਆ ਹੈ ਤੇ ਬੱਚੇ ਦੀ ਮੌਤ ਹੋ ਗਈ ਹੈ। ਪੁਲੀਸ ਨੇ ਪਿਤਾ ਅਦਿੱਤਿਆ ਪਾਂਡੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਗੁਨਾਹ ਕਬੂਲ ਕਰ ਲਿਆ ਹੈ। -ਪੀਟੀਆਈ