ਦਿੱਲੀ, 20 ਜੁਲਾਈ
ਕੌਮੀ ਯੋਗਤਾ-ਕਮ-ਦਾਖਲਾਸ਼ ਪ੍ਰੀਖਿਆ (ਨੀਟ) ਦੌਰਾਨ ਕੇਰਲ ’ਚ ਲੜਕੀ ਨੂੰ ਕਥਿਤ ਤੌਰ ‘ਤੇ ਉਸ ਦੇ ਅੰਦਰੂਨੀ ਵਸਤਰ ਉਤਾਰਨ ਲਈ ਕਹਿਣ ਦੇ ਮਾਮਲੇ ਦੀ ਜਾਂਚ ਲਈ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਇਹ ਚਾਰ ਹਫ਼ਤਿਆਂ ਲਈ ਆਪਣੀ ਰਿਪੋਰਟ ਪੇਸ਼ ਕਰੇਗੀ। ਕਮੇਟੀ ਵਿੱਚ ਐਨਟੀਏ ਦੀ ਸੀਨੀਅਰ ਡਾਇਰੈਕਟਰ ਸਾਧਨਾ ਪਰਾਸ਼ਰ, ਕੇਰਲ ਦੇ ਅਰਪੁੱਰਾ ਵਿੱਚ ਸਰਸਵਤੀ ਵਿਦਿਆਲਿਆ ਦੀ ਪ੍ਰਿੰਸੀਪਲ ਸ਼ੈਲਜਾ ਓਆਰ ਅਤੇ ਪ੍ਰਗਤੀ ਅਕੈਡਮੀ ਕੇਰਲਾ ਦੀ ਸੁਚਿਤਰਾ ਸ਼ਿਜਿੰਥ ਸ਼ਾਮਲ ਹਨ। ਐੱਨਟੀਏ ਅਧਿਕਾਰੀ ਨੇ ਕਿਹਾ ਕਿ ਟੀਮ ਮੌਕੇ ’ਤੇ ਜਾਵੇਗੀ ਤੇ ਸਬੰਧਤ ਧਿਰਾਂ ਨਾਲ ਗੱਲਬਾਤ ਕਰਕੇ ਤੱਥਾਂ ਦੀ ਜਾਂਚ ਕਰੇਗੀ।