ਚੰਡੀਗੜ੍ਹ, 24 ਅਪਰੈਲ
ਹਰਿਆਣਾ ਸਰਕਾਰ ਨੇ ਕਰੋਨਾ ਨਾਲ ਜੂਝ ਰਹੇ ਛੇ ਜ਼ਿਲ੍ਹਿਆਂ ਵਿੱਚ ਪੰਜ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ ਤੇ ਸਾਰੇ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਗੁਰੂਗਰਾਮ, ਫਰੀਦਾਬਾਦ, ਹਿਸਾਰ, ਕਰਨਾਲ, ਸੋਨੀਪਤ ਤੇ ਰੋਹਤਕ ਦੇ ਡਿਪਟੀ ਕਮਿਸ਼ਨਰਾਂ ਨੂੰ ਇਨ੍ਹਾਂ ਖੇਤਰਾਂ ਵਿਚ ਧਾਰਾ 144 ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।-ਪੀਟੀਆਈ