ਪਟਿਆਲਾ: ਪਟਿਆਲਾ ਵਿੱਚ ਮੰਗਲਵਾਰ ਨੂੰ ਪਏ ਭਰਵੇਂ ਮੀਂਹ ਨਾਲ ਚਾਰ ਜਾਨਾਂ ਚਲੀਆਂ ਗਈਆਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਥੇ ਸਥਿਤ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦੀ ਕੰਧ ਢਹਿ ਗਈ। ਕੰਧ ਦਾ ਪੰਜਾਹ ਫੁੱਟ ਦੇ ਕਰੀਬ ਹਿੱਸਾ ਡਿੱਗਿਆ ਦੱਸਿਆ ਜਾ ਰਿਹਾ ਹੈ ਅਤੇ ਦੂਰ ਖੜ੍ਹਿਆਂ ਨੂੰ ਮਹਿਲ ਦਾ ਕਾਫੀ ਅੰਦਰਲਾ ਹਿੱਸਾ ਸਾਫ਼ ਵਿਖਾਈ ਦੇਣ ਲੱਗਾ ਹੈ। ਹਾਲਾਂਕਿ ਧਰਨੇ ਮੁਜ਼ਾਹਰਿਆਂ ਕਾਰਨ ਪੁਲੀਸ ਨੇ ਮਹਿਲ ਦੀ ਚੁਫੇਰਿਓਂ ਸਖ਼ਤ ਬੈਰੀਕੇਡਿੰਗ ਕੀਤੀ ਹੋਈ ਹੈ। ਕੁਝ ਅਧਿਕਾਰੀਆਂ ਨੇ ਤਾਂ ਇਸ ਖੇਤਰ ਦਾ ਦੌਰਾ ਵੀ ਕੀਤਾ। ਉਧਰ ਪੁਲੀਸ ਨੇ ਜਿਸ ਖੇਤਰ ਵਿੱਚ ਕੰਧ ਡਿੱਗੀ ਹੈ ਉਥੇ ਆਪਣੇ ਵਾਹਨ ਖੜ੍ਹੇ ਕਰਕੇ ਲੋਕਾਂ ਨੂੰ ਅੰਦਰ ਝਾਤੀ ਮਾਰਨ ਤੋਂ ਰੋਕਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ।