ਨਵੀਂ ਦਿੱਲੀ, 24 ਅਪਰੈਲਪਹਿਲੀ ਮਈ ਤੋਂ ਲਗਾਏ ਜਾਣ ਵਾਲੇ ਕੋਵਿਡ-19 ਟੀਕੇ ਦੀ ਕੀਮਤ ਵਿਚ ਇਕਸਾਰਤਾ ਬਾਰੇ ਸੁਆਲ ਉਠਾਏ ਜਾਣ ਤੋਂ ਇਕ ਦਿਨ ਬਾਅਦ ਸਿਹਤ ਮੰਤਰਾਲੇ ਨੇ ਇਸ ਸਪੱਸ਼ਟੀਕਰਨ ਜਾਰੀ ਕੀਤਾ ਹੈ। ਸਿਹਤ ਮੰਤਰਾਲੇ ਨੇ ਟਵੀਟ ਕੀਤਾ, “ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਕੋਵਿਡ-19 ਟੀਕਿਆਂ ਦੀ ਖਰੀਦ ਕੀਮਤ 150 ਰੁਪਏ ਪ੍ਰਤੀ ਖੁਰਾਕ ਹੈ। ਜੀਓਆਈ ਵੱਲੋਂ ਖਰੀਦੀਆਂ ਖੁਰਾਕਾਂ ਰਾਜਾਂ ਨੂੰ ਪੂਰੀ ਤਰ੍ਹਾਂ ਮੁਫਤ ਦਿੱਤੀਆਂ ਜਾਣਗੀਆਂ।’