ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਨਿਆਂ ਵਿਭਾਗ ਤੋਂ ਸਪੱਸ਼ਟ ਅੰਗਰੇਜ਼ੀ ਅਤੇ ਖੇਤਰੀ ਭਾਸ਼ਾਵਾਂ ਵਿੱਚ ਕਿਤਾਬਚਾ ਜਾਰੀ ਕੀਤੇ ਜਾਣ ਸਬੰਧੀ ਆਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਆਮ ਵਿਅਕਤੀ ਦੀ ਕਾਨੂੰਨ ਤੱਕ ਸੁਖਾਲੀ ਪਹੁੰਚ ਹੋ ਸਕੇ। ਐਡਵੋਕੇਟ ਸੁਭਾਸ਼ ਵਿਜੇਰਨ ਵਲੋਂ ਦਾਇਰ ਪਟੀਸ਼ਨ ਰਾਹੀਂ ਕਾਨੂੰਨ ਵਿੱਚ ਗੁੰਝਲਦਾਰ ਭਾਸ਼ਾ ਦੀ ਵਰਤਣ ਦੀ ਬਜਾਏ ਆਮ ਵਿਅਕਤੀ ਦੀ ਸਮਝ ਆ ਸਕਣ ਵਾਲੀ ਸੌਖਾਲੀ ਭਾਸ਼ਾ ਦੀ ਵਰਤੋਂ ਦੀ ਮੰਗ ਕੀਤੀ ਗਈ ਹੈ। -ਆਈਏਐੱਨਐੱਸ