ਮੈਸੂਰ, 10 ਅਕਤੂਬਰ
ਮੈਸੂਰ ਨੇੜਲੇ ਭਾਭਾ ਪ੍ਰਮਾਣੂ ਖੋਜ ਕੇਂਦਰ (ਬੀਏਆਰਸੀ) ਵਿਚ ਕੰਮ ਕਰਦਾ 24 ਸਾਲਾ ਵਿਗਿਆਨੀ ਪਿਛਲੇ ਚਾਰ ਦਿਨਾਂ ਤੋਂ ਲਾਪਤਾ ਹੈ। ਉਹ ਇੱਥੇ ਇਕ ਖ਼ਾਸ ਪ੍ਰਾਜੈਕਟ ਉਤੇ ਕੰਮ ਕਰ ਰਿਹਾ ਸੀ। ਸਹਾਇਕ ਵਿਗਿਆਨੀ ਵਜੋਂ ਤਾਇਨਾਤ ਗੁਲਾ ਅਭਿਸ਼ੇਕ ਰੈੱਡੀ (24) ਮੈਸੂਰ ਦੀ ਯੇਲਾਵਾਲਾ ਦੀ ਜਨਤਾ ਕਲੋਨੀ ਵਿਚ ਰਹਿੰਦਾ ਸੀ। ਇਹ ਥਾਂ ਮੈਸੂਰ ਤੋਂ 15 ਕਿਲੋਮੀਟਰ ਦੂਰ ਹੈ। ਉਹ ਸਾਲ ਪਹਿਲਾਂ ਆਂਧਰਾ ਪ੍ਰਦੇਸ਼ ਤੋਂ ਇੱਥੇ ਆਇਆ ਸੀ, ਉਸ ਨੂੰ ਬੀਏਆਰਸੀ ਵਿਚ ਨੌਕਰੀ ਮਿਲੀ ਸੀ। ਪੁਲੀਸ ਨੂੰ ਸ਼ੱਕ ਹੈ ਕਿ ਉਹ ਤਣਾਅ (ਡਿਪਰੈਸ਼ਨ) ਦਾ ਸ਼ਿਕਾਰ ਸੀ ਤੇ ਉਸ ਨੂੰ ਮਾਈਗ੍ਰੇਨ ਸੀ। ਉਹ ਕਿਸੇ ਨੂੰ ਕੁਝ ਦੱਸੇ ਬਿਨਾਂ ਚਲੇ ਗਿਆ। ਪੁਲੀਸ ਨੇ ਦੱਸਿਆ ਕਿ ਰੈੱਡੀ ਦੇ ਮਾਪਿਆਂ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। -ਆਈਏਐਨਐੱਸ