ਵਾਰਾਨਸੀ, 17 ਮਈ
ਉੱਤਰ ਪ੍ਰਦੇਸ਼ ਦੇ ਵਾਰਾਨਸੀ ਜ਼ਿਲ੍ਹੇ ਵਿਚ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਵੀਡੀਓਗ੍ਰਾਫੀ-ਸਰਵੇਖਣ ਦੇ ਕੰਮ ਲਈ ਨਿਯੁਕਤ ਕਮਿਸ਼ਨ ਆਪਣੀ ਰਿਪੋਰਟ ਪੇਸ਼ ਕਰਨ ਲਈ ਅਦਾਲਤ ਤੋਂ ਦੋ-ਤਿੰਨ ਦਿਨਾਂ ਦਾ ਵਾਧੂ ਸਮਾਂ ਮੰਗੇਗਾ। ਸਹਾਇਕ ਐਡਵੋਕੇਟ ਕਮਿਸ਼ਨਰ ਅਜੇ ਪ੍ਰਤਾਪ ਸਿੰਘ ਨੇ ਕਿਹਾ, ‘ਅਦਾਲਤ ਦੇ ਹੁਕਮਾਂ ਅਨੁਸਾਰ ਗਿਆਨਵਾਪੀ ਮਸਜਿਦ ਕੰਪਲੈਕਸ ਦੀ ਵੀਡੀਓਗ੍ਰਾਫੀ-ਸਰਵੇਖਣ ਦਾ ਕੰਮ 14 ਤੋਂ 16 ਮਈ ਦਰਮਿਆਨ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਕੀਤਾ ਗਿਆ ਸੀ। ਸਰਵੇਖਣ ਨਾਲ ਸਬੰਧਤ ਰਿਪੋਰਟ 17 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤੀ ਜਾਣੀ ਸੀ। ਅਸੀਂ ਅੱਜ (ਮੰਗਲਵਾਰ) ਅਦਾਲਤ ਵਿੱਚ ਰਿਪੋਰਟ ਪੇਸ਼ ਨਹੀਂ ਕਰ ਰਹੇ ਕਿਉਂਕਿ ਇਹ ਤਿਆਰ ਨਹੀਂ ਹੈ। ਅਸੀਂ ਅਦਾਲਤ ਤੋਂ ਦੋ-ਤਿੰਨ ਦਿਨਾਂ ਦਾ ਵਾਧੂ ਸਮਾਂ ਮੰਗਾਂਗੇ।’