ਸ਼ਿਮਲਾ, 13 ਸਤੰਬਰ
ਭਾਜਪਾ ਆਗਾਮੀ ਹਿਮਾਚਲ ਚੋਣਾਂ ਸਬਧੀ ਚੋਣ ਮਨੋਰਥ ਪੱੱਤਰ ਤਿਆਰ ਕਰਨ ਲਈ 50 ਹਜ਼ਾਰ ਲੋਕਾਂ ਤੋਂ ਸੁਝਾਅ ਲਏਗੀ। ਸੂਬਾਈ ਭਾਜਪਾ ਪ੍ਰਧਾਨ ਸੁਰੇਸ਼ ਕਸ਼ਿਅਪ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ 7 ਹਜ਼ਾਰ ਲੋਕਾਂ ਤੋਂ ਚੋਣ ਮਨੋਰਥ ਪੱਤਰ ਤਿਆਰ ਕਰਨ ਸਮੇਂ ਸੁਝਾਅ ਲਏ ਸਨ। ਉਨ੍ਹਾਂ ਕਿਹਾ ਕਿ ਪਾਰਟੀ ‘ਵਿਜ਼ਨ ਡਾਕੂਮੈਂਟ’ ਤਿਆਰ ਕਰਨ ਲਈ 50 ਹਜ਼ਾਰ ਲੋਕਾਂ ਤੋਂ ਸੁਝਾਅ ਲਏਗੀ। ਭਾਜਪਾ ਨੇ 21 ਸਬ ਕਮੇਟੀਆਂ ਬਣਾਈਆਂ ਹਨ ਤੇ ਇਹ ਸਮਾਜ ਦੇ ਹਰ ਵਰਗ ਤੋਂ ਸੁਝਾਅ ਲੈਣ ਲਈ ਉਨ੍ਹਾਂ ਨੂੰ ਚਿੱਠੀਆਂ ਭੇਜ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਸੁਝਾਅ ਲੈਣ ਲਈ ‘ਬੀਜੇਪੀਐਚਪੀ ਸੰਕਲਪ ਪੱਤਰ ਡਾਟ ਓਆਰਜੀ’ ਨਾਂ ਹੇਠ ਵੈਬ ਪੋਰਟਲ ਵੀ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਇਕ ਵਟਸਐਪ ਨੰਬਰ ਵੀ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ‘ਵਿਜ਼ਨ ਡਾਕੂਮੈਂਟ’ ਆਮ ਵਿਅਕਤੀ ਦੇ ਜੀਵਨ ਨੂੰ ਕਿਵੇਂ ਬਿਹਤਰ ਬਣਾਇਆ ਜਾ ਸਕਦਾ ਹੈ ’ਤੇ ਕੇਂਦਰਤ ਹੋਵੇਗਾ।- ਏਜੰਸੀ