ਸੰਗਰੂਰ: ਸੁਰਿੰਦਰਪਾਲ ਸਿੰਘ ਸਿਦਕੀ ਅਤੇ ਚਰਨਜੀਤ ਪਾਲ ਸਿੰਘ ਦੇ ਪਿਤਾ ਮਾ. ਗੁਰਚਰਨ ਸਿੰਘ ਦੀ ਯਾਦ ਵਿਚ ਇਥੇ ਗੁਰਦੁਆਰਾ ਨਾਨਕਪੁਰਾ ਵਿਖੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਬੰਧ ਅਧੀਨ ਗੁਰਮਤਿ ਸਮਾਗਮ ਕਰਵਾਇਆ ਗਿਆ| ਦਲਬੀਰ ਸਿੰਘ ਬਾਬਾ ਮੁੱਖ ਸੇਵਾਦਾਰ, ਪ੍ਰੀਤਮ ਸਿੰਘ ਅਤੇ ਹਰਭਜਨ ਸਿੰਘ ਭੱਟੀ ਦੀ ਦੇਖ-ਰੇਖ ’ਚ ਕਰਵਾਏ ਸਮਾਗਮ ਦੀ ਆਰੰਭਤਾ ਸੰਗਤੀ ਰੂਪ ਵਿਚ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ| ਡਾ. ਚਰਨਜੀਤ ਸਿੰਘ ਉਡਾਰੀ ਨੇ ਮਾ. ਗੁਰਚਰਨ ਸਿੰਘ ਵੱਲੋਂ ਅਧਿਆਪਕ ਦੇ ਕਿੱਤੇ ਦੇ ਨਾਲ-ਨਾਲ ਹੱਥੀ ਕੀਤੀ ਕਿਰਤ ਅਤੇ ਵੱਖੋ-ਵੱਖ ਗੁਰਦੁਆਰਾ ਸਾਹਿਬਾਨ ਵਿਚ ਨਿਭਾਈਆਂ ਸੇਵਾਵਾਂ ਦਾ ਜ਼ਿਕਰ ਕੀਤਾ। ਇਸ ਮੌਕੇ ਸੁਸਾਇਟੀ ਵੱਲੋਂ ਦਲਬੀਰ ਸਿੰਘ, ਜਸਵਿੰਦਰ ਪਾਲ ਸਿੰਘ, ਗੁਰਿੰਦਰਵੀਰ ਸਿੰਘ, ਪ੍ਰੀਤਮ ਸਿੰਘ ਆਦਿ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ| -ਪੱਤਰ ਪ੍ਰੇਰਕ