ਦੇਹਰਾਦੂਨ, 19 ਮਈ
ਕਾਂਗਰਸ ਨੇ ਇਥੇ ਆਪਣੇ ਸਟੇਟ ਦਫ਼ਤਰ ਬਾਹਰ ਵੱਡੇ ਬੈਨਰ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੈਕਸੀਨ ਦੀ ਘਾਟ ਸਬੰਧੀ ਸਵਾਲ ਪੁੱਛੇ ਹਨ। ਉਨ੍ਹਾਂ ਨੇ ਬੈਨਰਾਂ ’ਤੇ ਲਿਖਿਆ ਕਿ ਦੇਸ਼ ਦੇ ਬੱਚਿਆਂ ਲਈ ਬਣੀ ਕਰੋਨਾ ਰੋਕੂ ਵੈਕਸੀਨ ਨੂੰ ਵਿਦੇਸ਼ਾਂ ਵਿੱਚ ਕਿਉਂ ਬਰਾਮਦ ਕੀਤਾ ਗਿਆ? ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰੀਤਮ ਸਿੰਘ ਅਤੇ ਸ਼ਹਿਰ ਇਕਾਈ ਦੇ ਪ੍ਰਧਾਨ ਲਾਲ ਚੰਦ ਸ਼ਰਮਾ ਦੇ ਨਾਮ ਹੇਠ ਛਪੇ ਇਨ੍ਹਾਂ ਬੈਨਰਾਂ ’ਤੇ ਹਿੰਦੀ ਵਿੱਚ ਲਿਖਿਆ ਹੈ,‘‘ਮੋਦੀ ਜੀ, ਹਮਾਰੇ ਬੱਚੋਂ ਕੀ ਵੈਕਸੀਨ ਵਿਦੇਸ਼ ਕਿਉਂ ਭੇਜੀ?’’ ਇਸੇ ਤਰ੍ਹਾਂ ਦੇ ਬੈਨਰ ਕੁਝ ਦਿਨ ਪਹਿਲਾਂ ਦਿੱਲੀ ਵਿੱਚ ਵੀ ਲਗਾਏ ਗਏ ਸੀ। ਦਿੱਲੀ ਪੁਲੀਸ ਨੇ ਇਸ ਮਾਮਲੇ ’ਚ 25 ਕੇਸ ਦਰਜ ਕੀਤੇ ਅਤੇ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਹੈ। -ਪੀਟੀਆਈ