ਪੱਤਰ ਪ੍ਰੇਰਕ
ਹੁਸ਼ਿਆਰਪੁਰ, 12 ਸਤੰਬਰ
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਲਾਜਵੰਤੀ ਸਪੋਰਟਸ ਕੰਪਲੈਕਸ ਹੁਸ਼ਿਆਰਪੁਰ ਦੇ ਇਨਡੋਰ ਹਾਲ ਵਿਚ ਅੱਜ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਕਰਦਿਆਂ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਵਾਲੀਬਾਲ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿਚ ਭੀਖੋਵਾਲ, ਪੰਡੋਰੀ ਖਜੂਰ, ਜਨੌੜੀ, ਬਡੇਸਰੋਂ ਦੀਆਂ ਟੀਮਾਂ ਜੇਤੂ ਰਹੀਆਂ। ਇਸੇ ਤਰ੍ਹਾਂ ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਲੜਕਿਆਂ ਵਿਚ ਟਾਂਡਾ ਅਤੇ ਹਾਜੀਪੁਰ ਜੇਤੂ ਰਹੇ। ਬੈਡਮਿੰਟਨ ਲੜਕਿਆਂ ਵਿਚ ਹੁਸ਼ਿਆਰਪੁਰ ਦੇ ਅਰਜਨ ਮੋਹਨ, ਤਨਵੀਰ ਸਿੰਘ, ਸੋਨੂ ਕਪੂਰ ਜੇਤੂ ਰਹੇ ਜਦਕਿ ਲੜਕੀਆਂ ਵਿਚ ਜੈਸਮੀਨ ਕੌਰ ਜੇਤੂ ਰਹੀ। ਕਿੱਕ ਬਾਕਸਿੰਗ ਲੜਕੀਆਂ ਵਿਚ 28 ਕਿਲੋ ਭਾਰ ਵਰਗ ਵਿਚ ਮੋਨਿਕਾ ਪਹਿਲੇ ਅਤੇ ਪੂਨਮ ਦੂਜੇ ਸਥਾਨ ’ਤੇ ਰਹੀ। 32 ਕਿਲੋ ਭਾਰ ਵਰਗ ਵਿਚ ਪਲਵੀ ਪਹਿਲੇ ਅਤੇ ਇੰਦਰਜੀਤ ਕੌਰ ਦੂਜੇ ਸਥਾਨ ’ਤੇ ਰਹੀ। 47 ਕਿਲੋ ਭਾਰ ਵਰਗ ਵਿਚ ਆਰਤੀ ਪਹਿਲੇ ਅਤੇ ਰਾਧਾ ਦੂਜੇ ਸਥਾਨ ’ਤੇ ਰਹੀ। ਲੜਕਿਆਂ ਵਿਚ 47 ਕਿਲੋ ਤੋਂ ਵੱਧ ਭਾਰ ਵਰਗ ਵਿਚ ਜਸ਼ਦੀਪ ਸਿੰਘ ਜੇਤੂ ਰਿਹਾ।