ਤਰਨ ਤਾਰਨ: ਬੀਤੇ ਕੱਲ੍ਹ ਪੀਆਰਟੀਸੀ ਦੀ ਬੱਸ ਦੇ ਕੰਡਕਟਰ ਦੀ ਪੁਲੀਸ ਮੁਲਾਜ਼ਮ ਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਕੁੱਟਮਾਰ ਸਬੰਧੀ ਸਰਹਾਲੀ ਪੁਲੀਸ ਵੱਲੋਂ ਦਰਜ ਕੀਤੀ ਐੱਫ਼ਆਈਆਰ ਪੁਲੀਸ ਦੇ ਵਿਵਹਾਰ ਨੂੰ ਕਥਿਤ ਤੌਰ ’ਤੇ ਸ਼ੱਕੀ ਬਣਾ ਰਹੀ ਹੈ| ਪੀੜਤ ਕੰਡਕਟਰ ਹਰਵਿੰਦਰ ਸਿੰਘ ਨੇ ਸ਼ਿਕਾਇਤ ਵਿੱਚ ਮਾਰਕੁੱਟ ਕਰਨ ਵਿੱਚ ਪੁਲੀਸ ਮੁਲਾਜ਼ਮ ਦੇ ਨਾਲ ਪੰਜ ਹੋਰਨਾਂ ਦੇ ਵੀ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ। ਉਧਰ, ਐੱਫ਼ਆਈਆਰ ਵਿੱਚ ਕੇਵਲ ਪੁਲੀਸ ਮੁਲਾਜ਼ਮ ਨੂੰ ਹੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ| ਜਾਂਚ ਅਧਿਕਾਰੀ ਨੇ ਮੰਨਿਆ ਕਿ ਐੱਫ਼ਆਈਆਰ ਹਰਪ੍ਰਿੰਸਪਾਲ ਸਿੰਘ ਖਿਲਾਫ਼ ਹੀ ਦਰਜ ਕੀਤੀ ਗਈ ਹੈ| ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। -ਪੱਤਰ ਪ੍ਰੇਰਕ