ਸੂਰਤ (ਗੁਜਰਾਤ), 6 ਜਨਵਰੀ
ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿਚ ਅੱਜ ਫੈਕਟਰੀ ਦੇ ਨੇੜੇ ਖੜ੍ਹੇ ਕੈਮੀਕਲ ਨਾਲ ਭਰੇ ਟੈਂਕਰ ਵਿਚੋਂ ਕਥਿਤ ਤੌਰ ‘ਤੇ ਜ਼ਹਿਰੀਲੇ ਧੂੰਏਂ ਕਾਰਨ 6 ਫੈਕਟਰੀ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 22 ਹੋਰ ਹਸਪਤਾਲ ਵਿਚ ਭਰਤੀ ਹਨ। ਸੂਰਤ ਨਗਰ ਨਿਗਮ (ਐੱਸਐੱਮਸੀ) ਦੇ ਇੰਚਾਰਜ ਚੀਫ਼ ਫਾਇਰ ਅਫ਼ਸਰ ਬਸੰਤ ਪਾਰੀਕ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਸਚਿਨ ਇੰਡਸਟਰੀਅਲ ਏਰੀਆ ਵਿੱਚ ਸਥਿਤ ਡਾਇੰਗ ਫੈਕਟਰੀ ਵਿੱਚ ਮਜ਼ਦੂਰ ਸੌਂ ਰਹੇ ਸਨ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਸਵੇਰੇ 4.25 ਵਜੇ ਘਟਨਾ ਦੀ ਸੂਚਨਾ ਮਿਲੀ। ਜ਼ਹਿਰੀਲਾ ਧੂੰਆਂ ਚੜ੍ਹ ਕਾਰਨ 25-26 ਮਜ਼ਦੂਰ ਬੇਹੋਸ਼ ਹੋ ਗਏ ਤੇ ਟੈਂਕਰ ਫੈਕਟਰੀ ਕੋਲ ਖੜ੍ਹਿਆ ਮਿਲਿਆ ਜਿਸ ਵਿੱਚੋਂ ਰਸਾਇਣ ਨਿਕਲ ਰਿਹਾ ਸੀ।