ਨਵੀਂ ਦਿੱਲੀ: ਉੱਤਰ-ਪੂਰਬੀ ਦਿੱਲੀ ’ਚ ਪਿਛਲੇ ਸਾਲ ਭੜਕੇ ਦੰਗਿਆਂ ਦੇ ਮਾਮਲੇ ’ਚ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਗ੍ਰਿਫ਼ਤਾਰ ਜਾਮੀਆ ਮਿਲੀਆ ਇਸਲਾਮੀਆ ਐਲੁਮਨਾਈ ਐਸੋਸੀਏਸ਼ਨ ਦੇ ਮੁਖੀ ਸ਼ਿਫਾ-ਉਰ-ਰਹਿਮਾਨ ਨੇ ਅੱਜ ਅਦਾਲਤ ’ਚ ਪੁੱਛਿਆ ਕਿ ਦੰਗੇ ਭੜਕਾਉਣ ਦੇ ਦੋਸ਼ ਹੇਠ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਭਾਜਪਾ ਆਗੂ ਕਪਿਲ ਮਿਸ਼ਰਾ ਤੇ ਹੋਰਨਾਂ ਖ਼ਿਲਾਫ਼ ਕੇਸ ਕਿਉਂ ਨਹੀਂ ਦਰਜ ਕੀਤਾ ਗਿਆ? ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੌਰਾਨ ਸ਼ਿਫਾ ਦੇ ਵਕੀਲ ਅਭਿਸ਼ੇਕ ਸਿੰਘ ਨੇ ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਨੂੰ 30 ਜਨਵਰੀ 2020 ਨੂੰ ਉਨ੍ਹਾਂ ਵੱਲੋਂ ਦਾਇਰ ਸ਼ਿਕਾਇਤ ਦਿਖਾਈ। -ਪੀਟੀਆਈ