ਟੋਕੀਓ: ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਅੱਜ ਕਿਹਾ ਕਿ ਉਹ ਓਲੰਪਿਕ ਮਸ਼ਾਲ ਰਿਲੇਅ ਅਤੇ ਆਪਣੇ ਆਗਾਮੀ ਵਾਸ਼ਿੰਗਟਨ ਦੌਰੇ ਤੋਂ ਪਹਿਲਾਂ ਕਰੋਨਾ ਲਾਗ ਦੇ ਮੁੜ ਉਭਾਰ ਨੂੰ ਰੋਕਣ ਲਈ ਪੂਰੀ ਵਾਹ ਲਾਉਣਗੇ। ਲਬਿਰਲ ਡੈਮੋਕਰੈਟਿਕ ਪਾਰਟੀ ਦੀ ਸਾਲਾਨਾ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ‘ਹੰਗਾਮੀ ਪਾਬੰਦੀਆਂ ਹਟਾਏ ਜਾਣ ਮਗਰੋਂ ਲਾਗ ਰੋਕਣ ਲਈ ਇਹ ਬਹੁਤ ਅਹਿਮ ਸਮਾਂ ਹੈ। ਕਰੋਨਾ ਲਾਗ ਦੇ ਫੈਲਾਅ ਤੋਂ ਬਚਾਅ ਲਈ ਟੋਕੀਓ, ਕਨਾਗਵਾ, ਚਬਿਾ ਤੇ ਸੈਤਾਮਾ ’ਚ ਲਾਗੂ ਹੰਗਾਮੀ ਪਾਬੰਦੀਆਂ ਐਤਵਾਰ ਅੱਧੀ ਰਾਤ ਤੋਂ ਖਤਮ ਹੋ ਜਾਣਗੀਆਂ। ਸੁਗਾ ਨੇ ਕਿਹਾ, ‘ਕਰੋਨਾ ਲਾਗ ਦੇ ਮੁੜ ਉਭਾਰ ਤੋਂ ਬਚਣ ਲਈ ਸਾਨੂੰ ਇਹਤਿਆਤ ਵਰਤਣੀ ਨਹੀਂ ਛੱਡਣੀ ਚਾਹੀਦੀ।’ -ਏਪੀ