ਲਖਵਿੰਦਰ ਸਿੰਘ
ਮਲੋਟ, 22 ਸਤੰਬਰ
ਇਥੇ ਜ਼ਮੀਨ ਠੇਕੇ ’ਤੇ ਲੈ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਜੈ ਸਿੰਘ ਨਾਲ ਠੱਗੀ ਵੱਜ ਗਈ। ਉਸ ਨੇ ਥਾਣਾ ਸਿਟੀ ਮਲੋਟ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਈ ਕਿ ਦੋ ਨੌਜਵਾਨਾਂ ਨੇ ਉਸ ਦਾ ਏਟੀਐਮ ਕਾਰਡ ਬਦਲ ਕੇ ਉਸ ਦੇ ਖਾਤੇ ’ਚੋਂ ਇੱਕ ਲੱਖ 40 ਹਜ਼ਾਰ ਰੁਪਏ ਦੀ ਨਗਦੀ ਕਢਵਾ ਲਈ ਹੈ। ਜੈ ਸਿੰਘ ਨੇ ਦੱਸਿਆ ਕਿ ਜਦ ਉਸ ਨੇ ਸਟੇਟ ਬੈਂਕ ਆਫ ਇੰਡੀਆ ਦੇ ਏਟੀਐਮ ‘ਚ ਆਪਣਾ ਏਟੀਐਮ ਕਾਰਡ ਪਾ ਕੇ ਪਾਸਵਰਡ ਲਾਇਆ ਤਾਂ ਦੋ ਨੌਜਵਾਨ ਆਏ ਤੇ ਕਹਿਣ ਲੱਗੇ ਕਿ ਏਟੀਐਮ ਠੀਕ ਤਰੀਕੇ ਨਾਲ ਨਹੀਂ ਪਾਇਆ, ਨੌਜਵਾਨ ਹੁਸ਼ਿਆਰੀ ਨਾਲ ਏਟੀਐਮ ਬਦਲ ਕੇ ਚਲੇ ਗਏ, ਜਿਸ ਉਪਰੰਤ ਉਹ ਕਾਫੀ ਸਮਾਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਅਸਫਲ ਰਿਹਾ, ਕੁੱਝ ਸਮੇਂ ਬਾਅਦ ਉਸ ਨੂੰ ਮੈਸਜ ਆਇਆ ਕਿ ਉਸ ਦੇ ਖਾਤੇ ’ਚੋਂ 49 ਹਜ਼ਾਰ 999 ਰੁਪਏ ਨਿਕਲ ਗਏ, ਜਦ ਤੱਕ ਉਹ ਕੁਝ ਸੋਚਦਾ, ਇਸੇ ਤਰ੍ਹਾਂ ਹੋਰ ਮੈਸਜ ਆਉਣ ਲੱਗੇ ਤੇ ਕੁੱਲ ਇਕ ਲੱਖ ਚਾਲੀ ਹਜ਼ਾਰ ਰੁਪਏ ਉਸ ਦੇ ਖਾਤੇ ’ਚੋਂ ਨਿਕਲ ਗਏ। ਉੱਧਰ ਬੈਂਕ ਮੈਨੇਜਰ ਸੰਜੀਵ ਗੋਇਲ ਨੇ ਦੱਸਿਆ ਕਿ ਉਹ ਸੀਸੀਟੀਵੀ ਫੁਟੇਜ ਕਢਵਾ ਕੇ ਪੁਲੀਸ ਨੂੰ ਸੌਂਪ ਰਹੇ ਹਨ।