ਪੱਤਰ ਪ੍ਰੇਰਕ
ਜੈਂਤੀਪੁਰ, 5 ਜਨਵਰੀ
ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਪੁਰਾਣੇ ਵਾਲੰਟੀਅਰਾਂ ਦੀ ਇੱਕ ਮੀਟਿੰਗ ਕੱਥੂਨੰਗਲ ਵਿਚ ਹਲਕੇ ਦੇ ਸੀਨੀਅਰ ਆਗੂ ਗੁਰਭੇਜ ਸਿੰਘ ਸਿੱਧੂ ਮੱਝਵਿੰਡ ਦੀ ਅਗਵਾਈ ਹੇਠ ਹੋਈ।
ਇਸ ਮੌਕੇ ਵੱਡੀ ਗਿਣਤੀ ਪੁਰਾਣੇ ਵਾਲੰਟੀਅਰਾਂ ਨੇ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨ ਵਾਲਿਆਂ ਦੀਆਂ ਭਾਵਨਾਵਾਂ ਠੇਸ ਪਹੁੰਚਾ ਕੇ ਕੁੱਝ ਹੀ ਦਿਨ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ ਟਿਕਟ ਦੇਣ ਦੇ ਪਾਰਟੀ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ। ਵਾਲੰਟੀਅਰਾਂ ਨੇ ਕਿਹਾ ਕਿ ‘ਆਪ’ ਆਗੂ ਗੁਰਭੇਜ ਸਿੰਘ ਸਿੱਧੂ ਮੱਝਵਿੰਡ ਨੇ ਦਿਨ-ਰਾਤ ਸਖ਼ਤ ਮਿਹਨਤ ਕਰ ਕੇ ਆਮ ਆਦਮੀ ਪਾਰਟੀ ਦੇ ਬੂਟੇ ਨੂੰ ਹੁਣ ਤੱਕ ਹਲਕਾ ਮਜੀਠਾ ਵਿੱਚ ਹਰਾ ਭਰਾ ਰੱਖਿਆ ਹੈ, ਇਸ ਲਈ ਹਲਕੇ ਦੇ ਸਮੂਹ ਵਾਲੰਟੀਅਰ ਸਿੱਧੂ ਮੱਝਵਿੰਡ ਦੇ ਨਾਲ ਚੱਟਾਨ ਵਾਂਗ ਖੜ੍ਹੇ ਰਹਿਣਗੇ ਅਤੇ ਕਿਸੇ ਹੋਰ ਆਗੂ ਨੂੰ ਪ੍ਰਵਾਨ ਨਹੀਂ ਕਰਨਗੇ।
ਇਸ ਮੌਕੇ ਬਲਬੀਰ ਸਿੰਘ ਬੋਪਾਰਾਏ ਸਰਕਲ ਪ੍ਰਧਾਨ, ਰੇਸ਼ਮ ਸਿੰਘ ਵੇਗੇਵਾਲ, ਲਾਭ ਸਿੰਘ ਖਿੱਦੋਵਾਲੀ, ਜਗਰੂਪ ਸਿੰਘ ਡਾਹਰੀਕੇ, ਡਾ. ਹਰਜਿੰਦਰ ਸਿੰਘ, ਰਾਜ ਬਲਵਿੰਦਰ ਸਿੰਘ ਮਜੀਠਾ, ਭੁਪਿੰਦਰ ਸਿੰਘ ਨਾਗ, ਰਾਜਵਿੰਦਰ ਸਿੰਘ ਕੋਟਲਾ, ਜਗਦੀਸ਼ ਸਿੰਘ ਭੀਲੋਵਾਲ, ਰਾਜਿੰਦਰ ਕੁਮਾਰ ਰੂਪੋਵਾਲੀ, ਗੁਰਮੁਖ ਸਿੰਘ, ਮਨਦੀਪ ਸਿੰਘ ਹਰੀਆਂ, ਕੰਵਲਜੀਤ ਸਿੰਘ ਤੲਹਰਪੁਰ, ਕਸ਼ਮੀਰ ਸਿੰਘ ਬੋਪਾਰਾਏ, ਸਤਨਾਮ ਸਿੰਘ ਬਾਬੋਵਾਲ, ਰਵੇਲ ਸਿੰਘ ਸਿੱਧਵਾਂ, ਕਰਮਜੀਤ ਸਿੰਘ ਜਲਾਲਪੁਰ, ਜੱਗਾ ਸਿੰਘ ਦਾਦੂਪੁਰਾ, ਹੈਪੀ ਜੇਠੂਨੰਗਲ, ਬਲਹਾਰ ਸਿੰਘ ਟਾਹਲੀ ਸਾਹਿਬ ਅਤੇ ਹੋਰ ਸਮੇਤ ਪਾਰਟੀ ਦੇ ਵੱਡੀ ਗਿਣਤੀ ਵਾਲੰਟੀਅਰ ਹਾਜ਼ਰ ਸਨ।