ਪੱਤਰ ਪ੍ਰੇਰਕ
ਪਾਤੜਾਂ, 2 ਮਾਰਚ
ਪੈਨਸ਼ਨਰਜ਼ ਐਸੋਸੀਏਸ਼ਨ ਪੀਐੱਸਪੀਸੀਐੱਲ ਡਿਵੀਜ਼ਨ ਪਾਤੜਾਂ ਦੀ ਜਨਰਲ ਕਾਉਂਸਿਲ ਦੀ ਮੀਟਿੰਗ ਹੋਈ। ਜਥੇਬੰਦੀ ਦੇ ਡਿਵੀਜ਼ਨ ਪ੍ਰਧਾਨ ਖਿਆਲੀ ਰਾਮ ਨੇ ਰੂਸ ਅਤੇ ਯੂਕਰੇਨ ਜੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਜੰਗ ਮਨੁੱਖੀ ਤਬਾਈ ਕਰ ਰਹੀ ਹੈ। ਯੂਕਰੇਨ ਦੇ ਲੋਕ ਘਰ-ਬਾਰ ਛੱਡ ਕੇ ਹਿਜਰਤ ਕਰਨ ਲਈ ਮਜਬੂਰ ਹੋ ਰਹੇ ਹਨ। ਭਾਰਤ ਦੇ ਹਜ਼ਾਰਾਂ ਵਿਦਿਆਰਥੀ ਅਤੇ ਰੁਜ਼ਗਾਰ ਲਈ ਗਏ ਲੋਕਾਂ ਦੀਆਂ ਜਾਨਾਂ ਖਤਰੇ ਵਿੱਚ ਹਨ। ਜੰਗ ਕਿਸੇ ਮਸਲੇ ਦਾ ਹੱਲ ਠਹੀ। ਦੋਵੇਂ ਦੇਸ਼ ਜੰਗ ਵਾਪਸ ਲੈਣ ਤੇ ਗੱਲਬਾਤ ਦਾ ਰਸਤਾ ਅਖਤਿਆਰ ਕਰਨ। ਇਸ ਮੌਕੇ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ ਖਤਮ ਕਰਕੇ ਆਪਣੀ ਮਨਮਰਜ਼ੀ ਦੀ ਮੈਨੇਜਮੈਂਟ ਚੁਣ ਕੇ ਜਮਹੂਰੀਅਤ ਵਿਰੋਧੀ ਕਾਰਪੋਰੇਟ ਪੱਖੀ ਨੀਤੀ ਅਖਤਿਆਰ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਇਸ ਰੋਸ ਰੈਲੀ ਨੂੰ ਸੱਤਪਾਲ ਸ਼ਰਮਾ, ਨਿਸ਼ਾਨ ਸਿੰਘ, ਮੱਘਰ ਸਿੰਘ, ਸੰਤੋਖ ਸਿੰਘ ਆਦਿ ਨੇ ਸੰਬੋਧਨ ਕੀਤਾ।